ਇਸ ਸਰਕਾਰ ਨੇ ਪੈਟਰੋਲ-ਡੀਜ਼ਲ ਦੀ ਖਰੀਦ ''ਤੇ ਸੀਮਾ ਕੀਤੀ ਤੈਅ, ਮਾਲ ਗੱਡੀਆਂ ਪ੍ਰਭਾਵਿਤ ਹੋਣ ਕਾਰਨ ਲਿਆ ਫੈਸਲਾ
Wednesday, May 01, 2024 - 09:44 PM (IST)
ਅਗਰਤਲਾ — ਤ੍ਰਿਪੁਰਾ ਸਰਕਾਰ ਨੇ ਬੁੱਧਵਾਰ ਨੂੰ ਸੂਬੇ 'ਚ ਮਾਲ ਗੱਡੀਆਂ ਪਹੁੰਚਣ 'ਚ ਵਿਘਨ ਪੈਣ ਕਾਰਨ ਈਂਧਨ ਸਟਾਕ 'ਚ ਕਮੀ ਨੂੰ ਦੇਖਦੇ ਹੋਏ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਖਰੀਦ 'ਤੇ ਸੀਮਾ ਤੈਅ ਕਰ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਸਾਮ ਦੇ ਜਤਿੰਗਾ 'ਚ ਜ਼ਮੀਨ ਖਿਸਕਣ ਕਾਰਨ ਤ੍ਰਿਪੁਰਾ ਆਉਣ ਵਾਲੀਆਂ ਮਾਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਮੁਰੰਮਤ ਦੇ ਕੰਮ ਤੋਂ ਬਾਅਦ, ਯਾਤਰੀ ਰੇਲ ਸੇਵਾ 26 ਅਪ੍ਰੈਲ ਨੂੰ ਬਹਾਲ ਕਰ ਦਿੱਤੀ ਗਈ ਸੀ, ਪਰ ਜਤਿੰਗਾ ਰਾਹੀਂ ਰੇਲ ਸੇਵਾ ਅਜੇ ਵੀ ਰਾਤ ਨੂੰ ਮੁਅੱਤਲ ਹੈ।
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਸਕੱਤਰ ਨਿਰਮਲ ਅਧਿਕਾਰੀ ਨੇ ਕਿਹਾ, ''ਸੂਬੇ 'ਚ ਆਉਣ ਵਾਲੀਆਂ ਮਾਲ ਗੱਡੀਆਂ ਦੀ ਆਵਾਜਾਈ 'ਚ ਵਿਘਨ ਪੈਣ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ 'ਚ ਕਮੀ ਆਈ ਹੈ ਅਤੇ ਇਸ ਲਈ ਵਿਕਰੀ 'ਤੇ ਅਗਲੇ ਹੁਕਮ ਜਾਰੀ ਕੀਤੇ ਗਏ ਹਨ। 1 ਮਈ ਤੋਂ ਪੈਟਰੋਲ ਅਤੇ ਡੀਜ਼ਲ 'ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, "ਦੋ ਪਹੀਆ ਵਾਹਨ 200 ਰੁਪਏ ਤੱਕ ਦਾ ਪੈਟਰੋਲ ਅਤੇ ਚਾਰ ਪਹੀਆ ਵਾਹਨ 500 ਰੁਪਏ ਪ੍ਰਤੀ ਦਿਨ ਤੱਕ ਦਾ ਪੈਟਰੋਲ ਖਰੀਦ ਸਕਣਗੇ।'' ਹੁਕਮਾਂ 'ਚ ਕਿਹਾ ਗਿਆ ਹੈ ਕਿ ਪੈਟਰੋਲ ਪੰਪਾਂ ਨੂੰ ਇਕ ਦਿਨ 'ਚ ਬੱਸ ਨੂੰ ਸਿਰਫ 60 ਲੀਟਰ ਡੀਜ਼ਲ ਵੇਚਣ ਲਈ ਕਿਹਾ ਗਿਆ ਹੈ, ਜਦਕਿ ਮਿੰਨੀ ਬੱਸਾਂ, ਆਟੋ ਰਿਕਸ਼ਾ ਅਤੇ ਥ੍ਰੀ-ਵ੍ਹੀਲਰਾਂ ਲਈ ਇਹ ਸੀਮਾ ਕ੍ਰਮਵਾਰ 40 ਅਤੇ 15 ਲੀਟਰ ਤੈਅ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e