ਚੋਣਾਂ ਦਰਮਿਆਨ ਭਾਜਪਾ ਨੂੰ ਲੱਗਾ ਝਟਕਾ, 3 ਆਜ਼ਾਦ ਵਿਧਾਇਕਾਂ ਨੇ ਨਾਇਬ ਸੈਣੀ ਸਰਕਾਰ ਤੋਂ ਸਮਰਥਨ ਲਿਆ ਵਾਪਸ

Tuesday, May 07, 2024 - 06:26 PM (IST)

ਚੋਣਾਂ ਦਰਮਿਆਨ ਭਾਜਪਾ ਨੂੰ ਲੱਗਾ ਝਟਕਾ, 3 ਆਜ਼ਾਦ ਵਿਧਾਇਕਾਂ ਨੇ ਨਾਇਬ ਸੈਣੀ ਸਰਕਾਰ ਤੋਂ ਸਮਰਥਨ ਲਿਆ ਵਾਪਸ

ਹਰਿਆਣਾ (ਭਾਸ਼ਾ)- ਲੋਕ ਸਭਾ ਚੋਣਾਂ ਦਰਮਿਆਨ ਹਰਿਆਣਾ 'ਚ ਸੱਤਾਧਾਰੀ ਭਾਜਪਾ ਨੂੰ ਝਟਕਾ ਲੱਗਾ ਹੈ। ਤਿੰਨ ਆਜ਼ਾਦ ਵਿਧਾਇਕਾਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਰਾਜ 'ਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਤਿੰਨੋਂ ਵਿਧਾਇਕਾਂ- ਸੋਮਬੀਰ ਸਾਂਗਵਾਨ, ਰਣਧੀਰ ਗੋਲੇਨ ਅਤੇ ਧਮਰਪਾਲ ਗੋਂਡਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਕਾਂਗਰਸ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਅਤੇ ਰਾਜ ਕਾਂਗਰਸ ਮੁਖੀ ਉਦੇ ਭਾਨ ਦੀ ਮੌਜੂਦਗੀ 'ਚ ਰੋਹਤਕ 'ਚ ਆਯੋਜਿਤ ਇਕ ਪੱਤਰਕਾਰ ਸੰਮੇਲਨ 'ਚ ਇਹ ਐਲਾਨ ਕੀਤਾ। ਗੋਂਡਰ ਨੇ ਕਿਹਾ,''ਅਸੀਂ ਸਰਕਾਰ ਤੋਂ ਸਮਰਥਨ ਵਾਪਸ ਲੈ ਰਹੇ ਹਾਂ। ਅਸੀਂ ਕਾਂਗਰਸ ਨੂੰ ਆਪਣਾ ਸਮਰਥਨ ਦੇ ਰਹੇ ਹਾਂ।''

ਉਨ੍ਹਾਂ ਕਿਹਾ,''ਅਸੀਂ ਕਿਸਾਨਾਂ ਨਾਲ ਜੁੜੇ ਮੁੱਦਿਆਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਇਹ ਫ਼ੈਸਲਾ ਹੈ।'' ਪ੍ਰੈੱਸ ਕਾਨਫਰੰਸ 'ਚ ਬੋਲਦੇ ਹੋਏ ਉਦੇ ਭਾਨ ਨੇ ਕਿਹਾ,''ਤਿੰਨ ਆਜ਼ਾਦ ਵਿਧਾਇਕਾਂ- ਸੋਮਬੀਰ ਸਾਂਗਵਾਨ, ਰਣਧੀਰ ਸਿੰਘ ਗੋਲੇਨ ਅਤੇ ਧਰਮਪਾਲ ਗੋਂਡਰ ਨੇ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ ਅਤੇ ਕਾਂਗਰਸ ਨੂੰ ਆਪਣਾ ਸਮਰਥਨ ਦਿੱਤਾ ਹੈ।'' ਉਦੇ ਭਾਨ ਨੇ ਕਿਹਾ,''ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ (90 ਮੈਂਬਰੀ) ਹਰਿਆਣਾ ਵਿਧਾਨ ਸਭਾ ਦੀ ਮੌਜੂਦਾ ਤਾਕਤ 88 ਹੈ, ਜਿਸ 'ਚੋਂ ਭਾਜਪਾ ਦੇ 40 ਮੈਂਬਰ ਮੈਂਬਰ ਹਨ। ਭਾਜਪਾ ਸਰਕਾਰ ਨੂੰ ਪਹਿਲੇ ਜੇ.ਜੇ.ਪੀ. (ਜਨਨਾਇਕ ਜਨਤਾ ਪਾਰਟੀ) ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਸੀ ਪਰ ਜੇ.ਜੇ.ਪੀ. ਨੇ ਵੀ ਸਮਰਥਨ ਵਾਪਸ ਲੈ ਲਿਆ ਸੀ ਅਤੇ ਹੁਣ ਆਜ਼ਾਦ ਨੇ ਸਮਰਥਨ ਵਾਪਸ ਲੈ ਲਿਆ ਹੈ।'' ਭਾਨ ਨੇ ਕਿਹਾ,''ਨਾਇਬ ਸਿੰਘ ਸੈਣੀ ਸਰਕਾਰ ਹੁਣ ਘੱਟ ਗਿਣਤੀ ਸਰਕਾਰ ਹੈ। ਸੈਣੀ ਨੂੰ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦਾ, ਕਿਉਂਕਿ ਉਨ੍ਹਾਂ ਨੂੰ ਇਕ ਮਿੰਟ ਵੀ ਰਹਿਣ ਦਾ ਅਧਿਕਾਰ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਹੁਣ ਵਿਧਾਨ ਸਭਾ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News