ਪੰਜਾਬ ਦੀ ਜੇਲ੍ਹ 'ਚ ਵੱਡੀ ਘਟਨਾ, ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਦੌਰਾਨ 2 ਲੋਕਾਂ ਦੀ ਮੌਤ (ਵੀਡੀਓ)
Saturday, Apr 20, 2024 - 11:28 AM (IST)

ਸੰਗਰੂਰ (ਸਿੰਗਲਾ) : ਜ਼ਿਲ੍ਹਾ ਜੇਲ ਸੰਗਰੂਰ ਵਿਖੇ ਬੀਤੀ ਦੇਰ ਸ਼ਾਮ ਜੇਲ੍ਹ ਅੰਦਰ ਬੰਦ ਵੱਖ-ਵੱਖ ਕੇਸਾਂ ਨਾਲ ਸਬੰਧਿਤ ਕੈਦੀਆਂ ਦੀ ਆਪਸੀ ਝੜਪ ਹੋ ਗਈ। ਇਹ ਝੜਪ ਇੰਨੀ ਖ਼ਤਰਨਾਕ ਸੀ ਕਿ ਇਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਸਿਵਲ ਹਸਪਤਾਲ ਸੰਗਰੂਰ ਦੇ ਸਿਹਤ ਅਧਿਕਾਰੀ ਅਨੁਸਾਰ ਜ਼ਿਲ੍ਹਾ ਜੇਲ੍ਹ ਸੰਗਰੂਰ ਦੀ ਪੁਲਸ ਅਤੇ ਡਾਕਟਰ ਸਾਹਿਬਾਨ ਵੱਲੋਂ 4 ਵਿਅਕਤੀਆਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ ਸੀ, ਜਿਨ੍ਹਾਂ ’ਚੋਂ ਹਰਸ਼ ਪੁੱਤਰ ਆਸਰਫ ਕੱਚਾ ਕੋਟ ਮਾਲੇਰਕੋਟਲਾ ਅਤੇ ਧਰਮਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਕਲਿਆਣ ਨੇੜੇ ਮਾਲੇਰਕੋਟਲਾ ਦੀ ਮੌਤ ਹੋ ਚੁੱਕੀ ਸੀ।
ਇਸ ਤੋਂ ਇਲਾਵਾ ਸਹਿਜ ਬਾਜ ਪੁੱਤਰ ਅਬਦੁਲ ਸਤਾਰ ਹਥੋਆ ਰੋਡ ਮਾਲੇਰਕੋਟਲਾ ਅਤੇ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹਮੀਦੀ ਥਾਣਾ ਠੁੱਲੀਵਾਲ ਜ਼ਿਲ੍ਹਾ ਬਰਨਾਲਾ ਗੰਭੀਰ ਜ਼ਖਮੀ ਹਾਲਤ ’ਚ ਸਨ।
ਇਹ ਵੀ ਪੜ੍ਹੋ : 35 ਸਾਲ ਪਹਿਲਾਂ ਮਾਸੂਮ ਦਾ ਕਤਲ ਕਰ ਬਣਿਆ ਸਾਧੂ, ਪੁਲਸ ਨੇ ਵੀ ਓਹੀ ਰੂਪ ਧਾਰ ਕਰ 'ਤਾ ਕਮਾਲ (ਵੀਡੀਓ)
ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਇਨ੍ਹਾਂ ਨੂੰ ਅੱਗੇ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਸੰਗਰੂਰ ਦੀ ਪੁਲਸ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8