ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਵੱਡਾ ਬਿਆਨ

Sunday, Apr 28, 2024 - 06:15 PM (IST)

ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਅਰਵਿੰਦਰ ਸਿੰਘ ਲਵਲੀ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਕਿਸੇ ਹੋਰ ਰਾਜਨੀਤਕ ਦਲ 'ਚ ਸ਼ਾਮਲ ਨਹੀਂ ਹੋ ਰਹੇ ਹਨ। ਲਵਲੀ ਨੇ ਇਹ ਸਪੱਸ਼ਟੀਕਰਨ ਉਦੋਂ ਦਿੱਤਾ, ਜਦੋਂ ਕਾਂਗਰਸ ਦੇ ਸਾਬਕਾ ਵਿਧਾਇਕ ਆਸਿਫ਼ ਮੁਹੰਮਦ ਖਾਨ ਨੇ ਦਾਅਵਾ ਕੀਤਾ ਕਿ ਭਾਜਪਾ ਪੂਰਬੀ ਦਿੱਲੀ ਲੋਕ ਸਭਾ ਚੋਣ ਖੇਤਰ ਤੋਂ ਹਰਸ਼ ਮਲਹੋਤਰਾ ਦੀ ਜਗ੍ਹਾ ਲਵਲੀ ਨੂੰ ਮੈਦਾਨ 'ਚ ਉਤਾਰੇਗੀ। ਲਵਲੀ ਨੇ ਆਪਣੇ ਘਰ ਪੱਤਰਕਾਰ ਸੰਮੇਲਨ 'ਚ ਕਿਹਾ,''ਮੈਂ ਸਿਰਫ਼ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਮੈਂ ਕਿਸੇ ਵੀ ਰਾਜਨੀਤਕ ਦਲ 'ਚ ਸ਼ਾਮਲ ਨਹੀਂ ਹੋ ਰਿਹਾ ਹਾਂ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਇਸ ਗੱਲ ਤੋਂ ਦੁਖ਼ੀ ਕਾਂਗਰਸ ਵਰਕਰਾਂ ਦੇ ਦਰਦ ਨੂੰ ਜ਼ਾਹਰ ਕਰਦਾ ਹੈ ਕਿ ਪਿਛਲੇ 7 ਤੋਂ 8 ਸਾਲ ਦੌਰਾਨ ਉਹ ਜਿਹੜੇ ਆਦਰਸ਼ਾਂ ਲਈ ਲੜ ਰਹੇ ਸਨ, ਉਨ੍ਹਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਲਵਲੀ ਨੇ ਲੋਕ ਸਭਾ ਚੋਣਾਂ ਲਈ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਨਾਲ ਪਾਰਟੀ ਦੇ ਗਠਜੋੜ ਦਾ ਜ਼ਿਕਰ ਕਰਦੇ ਹੋਏ ਕਿਹਾ,''ਅਸੀਂ ਇਕੱਠੇ ਮਿਲ ਕੇ ਚੋਣ ਲੜ ਰਹੇ ਹਾਂ ਪਰ ਕਾਂਗਰਸ ਦੇ ਵਰਕਰਾਂ ਨੇ ਕਦੇ ਵੀ ਨਹੀਂ ਕਿਹਾ ਕਿ ਉਨ੍ਹਾਂ ਨੂੰ 'ਕਲੀਨ ਚਿਟ' ਦੇ ਰਹੇ ਹਨ ਜਾਂ ਸਕੂਲ ਅਤੇ ਹਸਪਤਾਲ ਬਣਾਉਣ ਦਾ ਸਿਹਰਾ ਦੇ ਰਹੇ ਹਨ, ਜੋ ਅਸਲੀਅਤ ਤੋਂ ਕਾਫ਼ੀ ਦੂਰ ਹੈ।''

ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਲਵਲੀ ਨੇ 'ਆਪ' ਨਾਲ ਗਠਜੋੜ ਨੂੰ ਇਕ ਕਾਰਨ ਦੱਸਦੇ ਹੋਏ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਦਿੱਲੀ ਇਕਾਈ ਗਠਜੋੜ ਖ਼ਿਲਾਫ਼ ਸੀ ਪਰ ਪਾਰਟੀ ਹਾਈ ਕਮਾਨ ਇਸ ਨਾਲ ਅੱਗੇ ਵਧਿਆ। ਲਵਲੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਆਪਣੇ ਅਸਤੀਫ਼ੇ 'ਚ ਕਿਹਾ,''ਦਿੱਲੀ ਕਾਂਗਰਸ ਇਕਾਈ ਅਜਿਹੀ ਪਾਰਟੀ ਨਾਲ ਗਠਜੋੜ ਖ਼ਿਲਾਫ਼ ਸੀ, ਜੋ ਕਾਂਗਰਸ ਖ਼ਿਲਾਫ਼ ਝੂਠੇ, ਮਨਘੜ੍ਹਤ ਅਤੇ ਭ੍ਰਿਸ਼ਟਾਚਾਰ ਦੇ ਦੋਹਾਂ ਦੇ ਆਧਾਰ 'ਤੇ ਬਣੀ (ਉਸ ਪਾਰਟੀ ਦੇ) ਅੱਧੇ ਕੈਬਨਿਟ ਮੰਤਰੀ ਅਜੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜੇਲ੍ਹ 'ਚ ਹਨ।'' ਉਨ੍ਹਾਂ ਕਿਹਾ,''ਇਸ ਦੇ ਬਾਵਜੂਦ, ਪਾਰਟੀ (ਕਾਂਗਰਸ) ਨੇ ਦਿੱਲੀ 'ਚ 'ਆਪ' ਨਾਲ ਗਠਜੋੜ ਕਰਨ ਦਾ ਫ਼ੈਸਲਾ ਲਿਆ। ਅਸੀਂ ਪਾਰਟੀ ਦੇ ਫ਼ੈਸਲੇ ਦਾ ਸਨਮਾਨ ਕੀਤਾ...ਮੈਂ ਸੁਭਾਸ਼ ਚੋਪੜਾ ਅਤੇ ਸੰਦੀਪ ਦੀਕਸ਼ਤ ਨਾਲ ਕੇਜਰੀਵਾਲ ਦੀ ਗ੍ਰਿਫ਼ਤਾਰੀ ਵਾਲੀ ਰਾਤ ਨੂੰ ਉਨ੍ਹਾਂ ਦੇ ਘਰ ਵੀ ਗਿਆ, ਜਦੋਂ ਕਿ ਇਹ ਇਸ ਮਾਮਲੇ 'ਚ ਮੇਰੇ ਅਹੁਦੇ ਖ਼ਿਲਾਫ਼ ਸੀ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News