ਲੁਧਿਆਣਾ ਦੀ ਜੇਲ੍ਹ ''ਚੋਂ ਹਵਾਲਾਤੀਆਂ ਤੋਂ ਬਰਾਮਦ ਹੋਏ 5 ਮੋਬਾਇਲ, 190 ਜਰਦੇ ਦੀਆਂ ਪੁੜੀਆਂ

Friday, May 03, 2024 - 12:50 PM (IST)

ਲੁਧਿਆਣਾ ਦੀ ਜੇਲ੍ਹ ''ਚੋਂ ਹਵਾਲਾਤੀਆਂ ਤੋਂ ਬਰਾਮਦ ਹੋਏ 5 ਮੋਬਾਇਲ, 190 ਜਰਦੇ ਦੀਆਂ ਪੁੜੀਆਂ

ਲੁਧਿਆਣਾ (ਸਿਆਲ)-ਲੁਧਿਆਣਾ ਸੈਂਟਰਲ ਜੇਲ੍ਹ ’ਚ ਸਰਚ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ਦਾ ਸਿਲਸਿਲਾ ਫਿਰ ਵਧਣ ਲੱਗਾ ਹੈ, ਜਿਸ ਕਾਰਨ 9 ਹਵਾਲਾਤੀਆਂ ਤੋਂ 5 ਮੋਬਾਇਲ, 190 ਜਰਦੇ ਦੀਆਂ ਪੁੜੀਆਂ ਬਰਾਮਦ ਹੋਣ ’ਤੇ ਸਹਾਇਕ ਸੁਪਰਡੈਂਟ ਭਿਵਮਤੇਜ ਸਿੰਗਲਾ ਅਤੇ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰ. 7 ਦੀ ਪੁਲਸ ਨੇ ਮੁਲਜ਼ਮਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਸਾਹਿਜ਼ਾਦ ਖ਼ਾਨ, ਅਜ਼ਲਾਮ ਆਲਮ, ਮਾਜ਼ਿਦ ਜਗੀਰ, ਸਾਦਿਕ ਅਲੀ, ਰਾਹੁਲ ਕੁਮਾਰ, ਸੁਨੀਲ ਡੈਨਿਸ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਨਾਸੀਮ ਸਾਫ਼ੀ ਵਜੋਂ ਹੋਈ ਹੈ। ਦੱਸ ਦੇਈਏ ਕਿ ਜੇਲ੍ਹ ਦੇ ਅੰਦਰੋਂ ਇਸ ਤਰ੍ਹਾਂ ਪਾਬੰਦੀਸ਼ੁਦਾ ਚੀਜ਼ਾਂ ਦੀ ਬਰਾਮਦਗੀ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰ ਰਹੀ ਹੈ। ਜੇਲ੍ਹ ਦੀ ਸਖ਼ਤ ਸੁਰੱਖਿਆ ਅਤੇ ਹੋਣ ਵਾਲੀ ਚੈਕਿੰਗ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਕੈਦੀਆਂ ਦੀਆਂ ਬੈਰਕਾਂ ਤੱਕ ਪੁੱਜਣਾ ਸੁਰੱਖਿਆ ਨੂੰ ਚੁਣੌਤੀ ਹੈ।

ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਰੁੜੇ ਜੀਜੇ-ਸਾਲੇ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News