ਦਾਲਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਜਾਰੀ ਕੀਤੇ ਇਹ ਨਿਰਦੇਸ਼

04/11/2024 4:12:54 PM

ਬਿਜ਼ਨੈੱਸ ਡੈਸਕ : ਪਿਛਲੇ ਕੁਝ ਹਫ਼ਤਿਆਂ ਵਿੱਚ ਵੱਖ-ਵੱਖ ਦਾਲਾਂ ਦੀਆਂ ਵਧ ਰਹੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਦਖ਼ਲ ਦਿੱਤਾ ਹੈ। ਕੇਂਦਰ ਵਲੋਂ ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਫ਼ਤਾਵਾਰੀ ਆਧਾਰ 'ਤੇ ਵਪਾਰੀਆਂ ਦੁਆਰਾ ਵੱਖ-ਵੱਖ ਦਾਲਾਂ ਦੇ ਸਟਾਕ ਦਾ ਖੁਲਾਸਾ ਯਕੀਨੀ ਬਣਾਉਣ। ਇਸ ਤੋਂ ਇਲਾਵਾ, ਰਾਜਾਂ ਨੂੰ ਵਪਾਰੀਆਂ ਦੁਆਰਾ ਕੀਤੇ ਗਏ ਖੁਲਾਸਿਆਂ ਦੀ ਪੁਸ਼ਟੀ ਕਰਨ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ

ਇਨ੍ਹਾਂ ਦਾਲਾਂ ਦੇ ਸਟਾਕ 'ਤੇ ਰਹੇਗੀ ਨਜ਼ਰ  
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਦਾਲਾਂ ਦੇ ਸਟਾਕ ਨੂੰ ਲੈ ਕੇ ਖ਼ੁਲਾਸਾ ਕਰਨ ਦਾ ਪ੍ਰਬੰਧ ਕੀਤਾ ਹੈ, ਉਹਨਾਂ ਵਿਚ ਅਰਹਰ ਦੀ ਦਾਲ, ਉੜਦ ਦੀ ਦਾਲ, ਛੋਲਿਆਂ ਦੀ ਦਾਲ, ਮਸੂਰ ਦੀ ਦਾਲ ਅਤੇ ਮੂੰਗੀ ਦੀ ਦਾਲ ਸ਼ਾਮਲ ਹਨ। ਇਸ ਤੋਂ ਇਲਾਵਾ ਆਯਾਤ ਪੀਲੀ ਮਟਰ ਦਾਲ ਦੇ ਸਟਾਕ ਦੀ ਵੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਪੀਲੀ ਮਟਰ ਦਾਲ ਦੇ ਆਯਾਤ ਦੀ ਮਨਜ਼ੂਰੀ ਪਿਛਲੇ ਸਾਲ ਦੇ ਅੰਤ ਵਿਚ ਦੇ ਦਿੱਤੀ ਗਈ ਸੀ। ਇਹ ਮਨਜ਼ੂਰੀ 8 ਦਸੰਬਰ ਤੋਂ 30 ਜੂਨ ਤੱਕ ਦੇ ਲਈ ਹੈ।

ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

ਰਾਜਾਂ ਨੂੰ ਦਿੱਤੇ ਗਏ ਇਹ ਨਿਰਦੇਸ਼
 ਬਿਆਨ ਦੇ ਅਨੁਸਾਰ ਖਪਤਕਾਰ ਮਾਮਲੇ ਦੇ ਵਿਭਾਗ ਦੀ ਸਕੱਤਰ ਨਿਧੀ ਖਰੇ ਨੇ ਦਾਲਾਂ ਦੀਆਂ ਕੀਮਤਾਂ 'ਤੇ ਲਗਾਮ ਲਗਾਉਣ ਦੀ ਕਵਾਇਦ ਦੇ ਤਹਿਤ ਰਾਜਾਂ ਦੇ ਪ੍ਰਮੁੱਖ ਸਕੱਤਰਾਂ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸਾਰੇ ਰਾਜ ਸਕੱਤਰਾਂ ਨੂੰ ਸਟਾਕ ਹੋਲਡਿੰਗ ਸੰਸਥਾਵਾਂ ਦੁਆਰਾ ਸਟਾਕ ਦਾ ਖ਼ੁਲਾਸਾ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਨੇ ਦਾਲਾਂ ਦੇ ਦਰਾਮਦਕਾਰਾਂ ਸਮੇਤ ਉਦਯੋਗ ਦੇ ਨੁਮਾਇੰਦਿਆ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!

ਸਭ ਤੋਂ ਜ਼ਿਆਦਾ ਵਧੇ ਅਰਹਰ ਦੀ ਦਾਲ ਦੇ ਭਾਅ
ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦੋਂ ਪਿਛਲੇ ਕੁਝ ਹਫ਼ਤਿਆਂ 'ਚ ਵੱਖ-ਵੱਖ ਦਾਲਾਂ, ਖ਼ਾਸ ਤੌਰ 'ਤੇ ਪੀਲੇ ਮਟਰ, ਅਰਹਰ ਅਤੇ ਉੜਦ ਦੀ ਦਾਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ। ਅਪ੍ਰੈਲ ਦੇ ਸ਼ੁਰੂ ਵਿਚ ਅਰਹਰ ਦੀ ਦਾਲ ਦੀਆਂ ਕੀਮਤਾਂ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ 100 ਰੁਪਏ ਵਧ ਗਈਆਂ ਸਨ। ਇਸ ਸਮੇਂ ਅਰਹਰ ਦੀ ਦਾਲ ਦੀਆਂ ਕੀਮਤਾਂ ਹੋਰਨਾਂ ਦਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ। ਅਰਹਰ ਦੀ ਦਾਲ ਦੀ ਮੌਜੂਦਾ ਔਸਤ ਕੀਮਤ 160 ਰੁਪਏ ਪ੍ਰਤੀ ਕਿਲੋ ਹੈ। ਅਰਹਰ ਦੀ ਦਾਲ ਤੋਂ ਇਲਾਵਾ ਮੂੰਗੀ ਅਤੇ ਮਸੂਰ ਦਾਲ ਦੇ ਮਾਮਲੇ 'ਚ ਵੀ ਇਸੇ ਤਰ੍ਹਾਂ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News