ਹਾਈਕਮਾਂਡ ਨੇ ਰਵਨੀਤ ਬਿੱਟੂ ਨੂੰ ਸਬਕ ਸਿਖਾਉਣ ਲਈ ਲਿਆ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਲੜਾਉਣ ਦਾ ਫ਼ੈਸਲਾ

Tuesday, Apr 30, 2024 - 04:09 AM (IST)

ਲੁਧਿਆਣਾ (ਹਿਤੇਸ਼)– ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਲੁਧਿਆਣਾ ਸੀਟ ਲਈ ਕਈ ਸਾਬਕਾ ਮੰਤਰੀਆਂ ਸਮੇਤ ਦੂਜੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਦੀ ਦਾਅਵੇਦਾਰੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆਖਿਰ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਗਈਆਂ ਹਨ ਕਿ ਕਾਂਗਰਸ ਵੱਲੋਂ ਇਹ ਫੈਸਲਾ ਕਿਹੜੇ ਪਹਿਲੂਆਂ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਹੈ।

ਇਨ੍ਹਾਂ ’ਚ ਮੁੱਖ ਤੌਰ ’ਤੇ ਲੋਕਲ ਕਾਂਗਰਸੀ ਨੇਤਾਵਾਂ ਦੀ ਆਪਸੀ ਗੁੱਟਬਾਜ਼ੀ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਬਕਾ ਵਿਧਾਇਕ ਜਾਂ ਹਲਕਾ ਇੰਚਾਰਜ ਪਹਿਲਾ ਬਾਹਰੀ ਪਾਰਟੀ ਦੇ ਉਮੀਦਵਾਰ ਅਤੇ ਫਿਰ ਇਕ-ਦੂਜੇ ਦਾ ਵਿਰੋਧ ਕਰ ਰਹੇ ਸਨ ਪਰ ਜਲੰਧਰ ’ਚ ਟਿਕਟ ਵੰਡਣ ਤੋਂ ਨਾਰਾਜ਼ ਹੋ ਕੇ 2 ਸਾਬਕਾ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਕਿਤੇ ਹੋਰ ਇਸ ਤਰ੍ਹਾਂ ਦਾ ਜ਼ੋਖਿਮ ਉਠਾਉਣ ਦੀ ਸਥਿਤੀ ’ਚ ਨਹੀਂ ਹੈ। ਇਸ ਤੋਂ ਇਲਾਵਾ ਭਾਜਪਾ ’ਚ ਸ਼ਾਮਲ ਹੋਏ 3 ਵਾਰ ਦੇ ਐੱਮ.ਪੀ. ਰਵਨੀਤ ਬਿੱਟੂ ਦੇ ਮੁਕਾਬਲੇ ਦੇ ਲਈ ਕਾਂਗਰਸ ਪਹਿਲੇ ਹੀ ਦਿਨ ਤੋਂ ਲੁਧਿਆਣਾ ’ਚ ਕਿਸੇ ਵੱਡੇ ਚਿਹਰੇ ਨੂੰ ਮੈਦਾਨ ’ਚ ਉਤਾਰਨ ’ਤੇ ਫੋਕਸ ਕਰ ਰਹੀ ਸੀ।

ਇਹ ਵੀ ਪੜ੍ਹੋ- ਸਾਬਕਾ CM ਚੰਨੀ ਦਾ ਦਲ-ਬਦਲੂਆਂ 'ਤੇ ਤੰਜ, ਕਿਹਾ- 'ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ, ਉਹ ਲੋਕਾਂ ਨਾਲ ਕੀ ਖੜ੍ਹਨਗੇ'

ਜਾਣਕਾਰੀ ਮੁਤਾਬਕ ਬਾਕੀ ਸਾਰੇ ਨਾਵਾਂ ’ਤੇ ਚਰਚਾ ਕਰਨ ਤੋਂ ਬਾਅਦ ਖੁਦ ਸੋਨੀਆ ਅਤੇ ਰਾਹੁਲ ਗਾਂਧੀ ਵੱਲੋਂ ਲੁਧਿਆਣਾ ਲਈ ਰਾਜਾ ਵੜਿੰਗ ਦੀ ਸਿਲੈਕਸ਼ਨ ਕੀਤੀ ਗਈ ਹੈ। ਭਾਵੇਂ ਰਾਜਾ ਵੜਿੰਗ ਇਸ ਦੇ ਲਈ ਸਹਿਮਤ ਨਹੀਂ ਸਨ ਪਰ ਸੂਤਰਾਂ ਮੁਤਾਬਕ ਖੁਦ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਬੁਲਾ ਕੇ ਇਹ ਕਹਿ ਕੇ ਚੋਣ ਲੜਨ ਦੀ ਹਿਦਾਇਤ ਦਿੱਤੀ ਗਈ ਹੈ ਕਿ ਬਿੱਟੂ ਨੂੰ ਸਬਕ ਸਿਖਾਉਣਾ ਹੈ।

ਇਸ ਦੇ ਸੰਕੇਤ ਰਾਜਾ ਵੜਿੰਗ ਵੱਲੋਂ ਟਿਕਟ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਪੋਸਟ ’ਚ ਬਿੱਟੂ ਦਾ ਨਾਂ ਲਏ ਬਿਨਾਂ ਇਹ ਲਿਖ ਕੇ ਦਿੱਤੇ ਹਨ ਕਿ ਜਿਸ ਵਿਅਕਤੀ ਨੂੰ ਪਾਰਟੀ ਨੇ ਇੰਨਾ ਸਮਰਥਨ ਦਿੱਤਾ ਉਸ ਨੇ ਦੁਸ਼ਮਣਾਂ ਨਾਲ ਹੱਥ ਮਿਲਾ ਲਿਆ, ਜਿਸ ਕਾਰਨ ਉਨ੍ਹਾਂ ਨੇ ਲੁਧਿਆਣਾ ਦੀ ਚੋਣ ਨੂੰ ਧੋਖੇਬਾਜ਼ਾਂ ਖਿਲਾਫ ਜੰਗ ਦੱਸਿਆ ਹੈ।

PunjabKesari

 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : ਕਿਤੇ ਨੂੰਹ-ਸਹੁਰਾ ਤੇ ਕਿਤੇ ਪਿਓ-ਪੁੱਤਰ ਹੋਣਗੇ ਇਕ ਦੂਜੇ ਦੇ ਆਹਮੋ-ਸਾਹਮਣੇ

 

ਪ੍ਰਤਾਪ ਬਾਜਵਾ ਵੱਲੋਂ ਦਿੱਤੀ ਗਈ ਹੈ ਸਿਆਸਤ ਛੱਡਣ ਦੀ ਚੁਣੌਤੀ
ਲੁਧਿਆਣਾ ਦੇ ਲੋਕ ਸਭਾ ਚੋਣ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਕਾਂਗਰਸ ਦੇ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਜਪਾ ਦੇ ਉਮੀਦਵਾਰ ਬਿੱਟੂ ਦੇ ਜਿੱਤਣ ’ਤੇ ਸਿਆਸਤ ਛੱਡਣ ਦੀ ਚੁਣੌਤੀ ਦਿੱਤੀ ਗਈ ਹੈ। ਇਸ ਮੁੱਦੇ ’ਤੇ ਉਹ ਪਿਛਲੇ ਦਿਨੀਂ ਲੁਧਿਆਣਾ ਦੇ ਸਾਬਕਾ ਵਿਧਾਇਕਾਂ ਅਤੇ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਚਰਚਾ ਕਰ ਕੇ ਗਏ ਸਨ ਅਤੇ ਬਾਜਵਾ ਵੱਲੋਂ ਹੀ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਲਈ ਪਾਰਟੀ ਦੇ ਸਾਹਮਣੇ ਇਕ ਦੇ ਬਾਅਦ ਇਕ ਕਰ ਕੇ ਵੱਡੇ ਚਿਹਰਿਆਂ ਦੇ ਨਾਂ ਦੀ ਸਿਫਾਰਿਸ਼ ਕਰਨ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਵੱਲੋਂ ਸਕ੍ਰੀਨਿੰਗ ਅਤੇ ਇਲੈਕਸ਼ਨ ਕਮੇਟੀ ਦੀ ਬੈਠਕ ਦੌਰਾਨ ਬਾਜਵਾ ਦੇ ਪ੍ਰਸਤਾਵ ਦੀ ਮਦਦ ਕਰਨ ਦੀ ਗੱਲ ਵੀ ਸੁਣਨ ਨੂੰ ਮਿਲ ਰਹੀ ਹੈ।

ਬਠਿੰਡਾ ਦੀ ਬਜਾਏ ਲੁਧਿਆਣਾ ’ਚ ਸੁਣਾਈ ਦੇਵੇਗੀ ਅੰਮ੍ਰਿਤਾ ਵੜਿੰਗ ਦੀ ਗੂੰਜ
ਰਾਜਾ ਵੜਿੰਗ ਪਹਿਲਾਂ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਅੱਗੇ ਕੀਤਾ ਸੀ, ਜੋ ਕਾਫੀ ਦੇਰ ਤੋਂ ਬਠਿੰਡਾ ਤੋਂ ਸਰਗਰਮ ਰੂਪ ’ਚ ਕੰਮ ਕਰ ਰਹੀ ਸੀ ਅਤੇ ਉਹ ਆਪਣੀ ਬੇਬਾਕ ਸਪੀਚ ਲਈ ਜਾਣੀ ਜਾਂਦੀ ਹੈ। ਭਾਵੇਂ ਅੰਮ੍ਰਿਤਾ ਵੜਿੰਗ ਨੂੰ ਬਠਿੰਡਾ ਤੋਂ ਟਿਕਟ ਨਹੀਂ ਮਿਲੀ ਪਰ ਉਨ੍ਹਾਂ ਦੇ ਪਤੀ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਕਾਂਗਰਸ ਨੇ ਉਮੀਦਵਾਰ ਬਣਾ ਦਿੱਤਾ ਹੈ, ਜਿੱਥੇ ਆਉਣ ਵਾਲੇ ਦਿਨਾਂ ਦੌਰਾਨ ਚੋਣ ਪ੍ਰਚਾਰ ਮੁਹਿੰਮ ’ਚ ਅੰਮ੍ਰਿਤਾ ਵੜਿੰਗ ਦੀ ਗੂੰਜ ਸੁਣਾਈ ਦੇਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਅਤੇ ਅਕਾਲੀ ਦਲ ਦੇ ਰਣਜੀਤ ਢਿੱਲੋਂ ਦੀ ਪਤਨੀ ਤਾਂ ਰੁਟੀਨ ਵਿਚ ਹੀ ਸਿਆਸੀ ਜਾਂ ਧਾਰਮਿਕ ਗਤੀਵਿਧੀਆਂ ਦੌਰਾਨ ਸ਼ਾਮਲ ਹੁੰਦੀਆਂ ਹਨ ਪਰ ਬਿੱਟੂ ਦੀ ਪਤਨੀ ਨੂੰ ਚੋਣ ਦੌਰਾਨ ਹੀ ਵੋਟ ਮੰਗਣ ਲਈ ਭੇਜਿਆ ਜਾਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News