ਟਿਕਟ ਮਿਲਣ ਦੇ 3 ਦਿਨਾਂ ਬਾਅਦ ਲੁਧਿਆਣਾ ਪੁੱਜੇ ਰਾਜਾ ਵੜਿੰਗ, ਰੋਡ ਸ਼ੋਅ ''ਚ ਨਹੀਂ ਦਿਖੇ ਭਾਰਤ ਭੂਸ਼ਣ ਆਸ਼ੂ

Thursday, May 02, 2024 - 02:31 PM (IST)

ਟਿਕਟ ਮਿਲਣ ਦੇ 3 ਦਿਨਾਂ ਬਾਅਦ ਲੁਧਿਆਣਾ ਪੁੱਜੇ ਰਾਜਾ ਵੜਿੰਗ, ਰੋਡ ਸ਼ੋਅ ''ਚ ਨਹੀਂ ਦਿਖੇ ਭਾਰਤ ਭੂਸ਼ਣ ਆਸ਼ੂ

ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਲੁਧਿਆਣਾ ਤੋਂ ਉਮੀਦਵਾਰ ਬਣਾਏ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਟਿਕਟ ਮਿਲਣ ਦੇ 3 ਦਿਨਾਂ ਬਾਅਦ ਲੁਧਿਆਣਾ ਪਹੁੰਚ ਗਏ ਹਨ। ਉਨ੍ਹਾਂ ਨੇ ਸਮਰਾਲਾ ਚੌਂਕ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਹੈ। ਇਸ ਦੌਰਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਉਨ੍ਹਾਂ ਨਾਲ ਮੌਜੂਦ ਹਨ। ਇਹ ਰੋਡ ਸ਼ੋਅ ਸਮਰਾਲਾ ਚੌਂਕ ਤੋਂ ਸ਼ੁਰੂ ਹੋ ਕੇ ਬਾਬਾ ਥਾਣ ਸਿੰਘ ਚੌਂਕ, ਸੀ. ਐੱਮ. ਸੀ. ਚੌਂਕ, ਜਗਰਾਓਂ ਪੁਲ ਤੋਂ ਹੁੰਦਾ ਹੋਇਆ ਪੂਰੇ ਫਿਰੋਜ਼ਪੁਰ ਰੋਡ ਨੂੰ ਕਵਰ ਕਰਕੇ ਜਗਰਾਓਂ 'ਚ ਜਾ ਕੇ ਖ਼ਤਮ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ Labour Day ਵਾਲੇ ਦਿਨ ਵੱਡਾ ਹਾਦਸਾ, ਫੈਕਟਰੀ 'ਚ 2 ਮਜ਼ਦੂਰਾਂ ਦੀ ਤੜਫ-ਤੜਫ਼ ਕੇ ਮੌਤ (ਤਸਵੀਰਾਂ)

ਰੋਡ ਸ਼ੋਅ ਦੀ ਸ਼ੁਰੂਆਤ ਦੌਰਾਨ ਰਾਜਾ ਵੜਿੰਗ ਨਾਲ ਸੁਰਿੰਦਰ ਡਾਬਰ ਅਤੇ ਸੰਜੇ ਤਲਵਾੜ ਮੌਜੂਦ ਹਨ ਪਰ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਰੋਡ ਸ਼ੋਅ ਦੀ ਸ਼ੁਰੂਆਤ ਦੌਰਾਨ ਨਜ਼ਰ ਨਹੀਂ ਆਏ, ਜਿਸ ਨੂੰ ਭਾਰਤ ਭੂਸ਼ਣ ਆਸ਼ੂ ਦੀ ਟਿਕਟ ਨਾ ਮਿਲਣ ਨੂੰ ਲੈ ਕੇ ਚੱਲ ਰਹੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਹਾਲਾਂਕਿ ਹਾਈਕਮਾਨ ਵਲੋਂ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਰਾਜਾ ਵੜਿੰਗ ਵੀ ਦੇਰ ਰਾਤ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਅਦਾਲਤਾਂ 'ਚ ਵਿਆਹਾਂ ਦੇ ਚੱਲ ਰਹੇ ਕੇਸਾਂ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਤੁਸੀਂ ਵੀ ਪੜ੍ਹੋ

 ਇਸ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਗਈਆਂ ਸਨ ਕਿ ਬਾਹਰੀ ਨੂੰ ਨਮਸਤੇ, ਸਤਿ ਸ੍ਰੀ ਅਕਾਲ, ਜੈ ਸ੍ਰੀ ਰਾਮ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਭੂਸ਼ਣ ਆਸ਼ੂ, ਰਾਜਾ ਵੜਿੰਗ ਨਾਲ ਚੱਲਦੇ ਹਨ ਜਾਂ ਨਹੀਂ। ਇਸ ਮਾਮਲੇ ਸਬੰਧੀ ਆਸ਼ੂ ਦੀ ਪਤਨੀ ਮਮਤਾ ਆਸ਼ੂ ਦਾ ਕਹਿਣਾ ਹੈ ਕਿ ਅਸੀਂ ਹਲਕਾ ਵੈਸਟ ਦੇ ਭਾਰਤ ਨਗਰ ਚੌਂਕ 'ਤੇ ਰਾਜਾ ਵੜਿੰਗ ਦੇ ਰੋਡ ਸ਼ੋਅ ਦਾ ਸੁਆਗਤ ਕਰਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News