ਔਰਤ ਨੇ ਚੀਕਾਂ ਮਾਰ-ਮਾਰ ਕੇ ਇਕੱਠੇ ਕੀਤੇ ਲੋਕ, ਠੇਕੇ ਦੀਆਂ ਚਾਦਰਾਂ ਕੱਟ ਕੇ ਜਦ ਦੇਖਿਆ ਨਜ਼ਾਰਾ ਤਾਂ ਉੱਡੇ ਪੁਲਸ ਦੇ ਹੋਸ਼ (pics)

07/06/2017 7:16:11 PM

ਨਵਾਂਸ਼ਹਿਰ/ਜਾਡਲਾ(ਤ੍ਰਿਪਾਠੀ/ਜਸਵਿੰਦਰ )— ਇਥੋਂ ਦੇ ਨਜ਼ਦੀਕੀ ਕਸਬਾ ਜਾਡਲਾ ਦੇ ਦੌਲਤਪੁਰ ਰੋਡ ਉੱਤੇ ਚੱਲ ਰਹੇ ਸ਼ਰਾਬ ਦੇ ਇਕ ਠੇਕੇ ਤੋਂ ਪੁਲਸ ਨੇ ਇਕ ਔਰਤ ਅਤੇ 1 ਅੱਧਖੜ•ਉਮਰ ਦੇ ਵਿਅਕਤੀ ਨੂੰ ਅੰਦਰੋਂ ਬਾਹਰ ਕੱਢਿਆ। ਇਹ ਵਿਅਕਤੀ ਠੇਕੇ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੋਹਾਂ ਨੂੰ ਚਾਦਰਾਂ ਕੱਟ ਕੇ ਬਾਹਰ ਕੱਢਿਆ ਗਿਆ। ਦੋਸ਼ ਲੱਗਾ ਹੈ ਕਿ ਉਕਤ ਔਰਤ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੇ ਜਿਸਮ ਫਰੋਸ਼ੀ ਕਾਰਨ ਰਾਤ ਭਰ ਠੇਕੇ ਦੇ ਅੰਦਰ ਵਾੜਿਆ ਹੋਇਆ ਸੀ। ਮਾਮਲੇ ਦਾ ਖੁਲਾਸਾ ਵੀਰਵਾਰ ਸਵੇਰੇ ਕਰੀਬ ਸਾਢੇ 5 ਵਜੇ ਉਸ ਸਮੇਂ ਹੋਇਆ ਜਦੋਂ ਉਕਤ ਸਥਾਨ 'ਤੇ ਸੈਰ ਕਰਨ ਲਈ ਜਾਂਦੇ ਹੋਏ ਲੋਕਾਂ ਨੇ ਬੰਦ ਠੇਕੇ ਦੇ ਨੇੜੇ ਔਰਤ ਦੇ ਚੀਕਣ ਅਤੇ ਬਾਹਰ ਕੱਢਣ ਦੀਆਂ ਆਵਾਜ਼ਾਂ ਸੁਣੀਆਂ। ਔਰਤ ਨੇ ਚੀਕਾਂ ਮਾਰ-ਮਾਰ ਕੇ ਲੋਕਾਂ ਨੂੰ ਇਕੱਠੇ ਕੀਤਾ। ਲੋਕਾਂ ਵਲੋਂ ਪਿੰਡ ਦੇ ਹੋਰ ਲੋਕਾਂ ਨੂੰ ਇਕੱਠੇ ਕਰਕੇ ਇਸ ਸਬੰਧੀ ਜਾਡਲਾ ਚੌਕੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੰਦ ਠੇਕੇ ਦੀਆਂ ਚਾਦਰਾਂ ਕੱਟ ਕੇ ਉਕਤ ਔਰਤ ਨੂੰ ਬਾਹਰ ਕੱਢਿਆ। 

PunjabKesari

ਕੀ ਹੈ ਔਰਤ ਦੇ ਬੰਦ ਠੇਕੇ ਦੇ ਅੰਦਰ ਹੋਣ ਦਾ ਮਾਮਲਾ
ਪਿੰਡ ਦੇ ਸਰਪੰਚ ਹਰਜੀਤ ਸਿੰਘ ਅਤੇ ਭਜਨ ਸਿੰਘ ਨੇ ਦੱਸਿਆ ਕਿ ਉਕਤ ਠੇਕੇ ਦੀ ਆੜ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਕਤ ਠੇਕੇ 'ਤੇ ਲਿਆਂਦੀ ਔਰਤ ਜੋ ਨਵਾਂਸ਼ਹਿਰ ਦੀ ਦੱਸੀ ਜਾ ਰਹੀ ਹੈ, ਦੇ ਨਾਲ ਹੋਰ ਵੀ ਵਿਅਕਤੀ ਹੋ ਸਕਦੇ ਹਨ ਜੋ ਰਾਤ ਨੂੰ ਆਯਾਸ਼ੀ ਕਰਕੇ ਚੱਲੇ ਗਏ ਅਤੇ ਉਕਤ ਔਰਤ ਅਤੇ ਠੇਕੇ ਦਾ ਇਕ ਕਰਿੰਦਾ ਠੇਕੇ ਦੇ ਅੰਦਰ ਰਹਿ ਗਿਆ। ਔਰਤ ਨੂੰ ਸਵੇਰੇ ਉਕਤ ਕਰਿੰਦੇ ਵਲੋਂ ਬਾਹਰ ਕੱਢਿਆ ਜਾਣਾ ਸੀ ਪਰ ਸ਼ਰਾਬੀ ਹਾਲਤ 'ਚ ਉਕਤ ਕਰਿੰਦੇ ਕੋਲੋਂ ਅੰਦਰ ਤੋਂ ਤਾਲਾ ਲੱਗੇ ਠੇਕੇ ਦੀ ਚਾਬੀ ਕਿਤੇ ਗੁੰਮ ਗਈ ਸੀ, ਜਿਸ ਕਾਰਨ ਉਕਤ ਔਰਤ ਸਵੇਰ ਦੇ ਸਮੇਂ ਠੇਕੇ ਤੋਂ ਬਾਹਰ ਨਹੀਂ ਨਿਕਲ ਸਕੀ ਅਤੇ ਉਸ ਨੇ ਚੀਕ-ਚੀਕ ਕੇ ਲੋਕਾਂ ਦੀ ਸਹਾਇਤਾ ਮੰਗਣੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ ਜਦੋਂ ਐੱਸ. ਐੱਚ. ਓ. ਸਦਰ ਨਵਾਂਸ਼ਹਿਰ ਸੁਭਾਸ਼ ਬਾਠ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।


Related News