IAS ਅਫ਼ਸਰ ਦੀ ਧੀ ਨੇ 10 ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਬਰਾਮਦ
Monday, Jun 03, 2024 - 01:46 PM (IST)
ਮੁੰਬਈ- ਮਹਾਰਾਸ਼ਟਰ ਕੇਡਰ ਦੇ ਇਕ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਫ਼ਸਰ ਜੋੜੇ ਦੀ 27 ਸਾਲਾ ਧੀ ਨੇ ਸੋਮਵਾਰ ਤੜਕੇ ਦੱਖਣੀ ਮੁੰਬਈ ਵਿਚ ਮੰਤਰਾਲਾ ਨੇੜੇ ਇਕ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੁੰਬਈ ਪੁਲਸ ਮੁਤਾਬਕ ਲਾਅ ਕਰ ਰਹੀ ਵਿਕਾਸ ਚੰਦਰ ਰਸਤੋਗੀ ਅਤੇ ਰਾਧਿਕਾ ਰਸਤੋਗੀ ਦੀ ਧੀ 27 ਸਾਲਾ ਧੀ ਲਿਪੀ ਨੇ ਸਵੇਰੇ 4 ਵਜੇ ਨਰੀਮਨ ਪੁਆਇੰਟ ਸਥਿਤ ਆਪਣੀ ਰਿਹਾਇਸ਼ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਤੁਰੰਤ ਜੀ. ਟੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਿਪੀ ਹਰਿਆਣਾ ਵਿਚ LLB ਦੀ ਪੜ੍ਹਾਈ ਕਰ ਰਹੀ ਸੀ ਅਤੇ ਪੜ੍ਹਾਈ ਵਿਚ ਆਪਣੇ ਚੰਗੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਾ ਵਿਚ ਸੀ। ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਕਥਿਤ ਤੌਰ 'ਤੇ ਲਿਖਿਆ ਗਿਆ ਹੈ ਕਿ ਉਸ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ। ਆਪਣੀ 27 ਸਾਲਾ ਧੀ ਦੀ ਖ਼ੁਦਕੁਸ਼ੀ ਕਾਰਨ ਰਸਤੋਗੀ ਪਰਿਵਾਰ ਸੋਗ ਵਿਚ ਹੈ। ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਨਹੀਂ ਭੁੱਲਣਗੀਆਂ ਲੋਕ ਸਭਾ ਚੋਣਾਂ 2024, ਲੰਮੇ ਸਮੇਂ ਤਕ ਯਾਦ ਰੱਖੇ ਜਾਣਗੇ ਇਕ-ਦੂਜੇ ’ਤੇ ਕੱਸੇ ਗਏ ਤਨਜ਼
ਦੱਸ ਦੇਈਏ ਕਿ ਲਿਪੀ ਦੇ ਪਿਤਾ ਵਿਕਾਸ ਰਸਤੋਗੀ ਮਹਾਰਾਸ਼ਟਰ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ 'ਚ ਪ੍ਰਮੁੱਖ ਸਕੱਤਰ ਹਨ, ਜਦੋਂਕਿ ਮਾਂ ਰਾਧਿਕਾ ਰਸਤੋਗੀ ਵੀ ਇਕ ਸੀਨੀਅਰ IAS ਅਧਿਕਾਰੀ ਹਨ ਅਤੇ ਸੂਬੇ ਵਿਚ ਸੇਵਾਵਾਂ ਦੇ ਰਹੀ ਹੈ। ਇਸ ਤੋਂ ਪਹਿਲਾਂ 2017 ਵਿਚ ਮਹਾਰਾਸ਼ਟਰ ਕੇਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ( IAS) ਅਧਿਕਾਰੀਆਂ ਮਿਲਿੰਦ ਅਤੇ ਮਨੀਸ਼ਾ ਮਹਿਸਕਰ ਦੇ 18 ਸਾਲਾ ਪੁੱਤਰ ਨੇ ਮੁੰਬਈ ਵਿਚ ਇਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8