ਆਸਟ੍ਰੇਲੀਆ ਦੀ ਪੁਲਸ ਨੇ ਔਰਤ ''ਤੇ ਲਗਾਇਆ ਚਾਕੂ ਨਾਲ ਹਮਲਾ ਕਰਨ ਦਾ ਦੋਸ਼

Friday, Jun 21, 2024 - 01:54 PM (IST)

ਆਸਟ੍ਰੇਲੀਆ ਦੀ ਪੁਲਸ ਨੇ ਔਰਤ ''ਤੇ ਲਗਾਇਆ ਚਾਕੂ ਨਾਲ ਹਮਲਾ ਕਰਨ ਦਾ ਦੋਸ਼

ਸਿਡਨੀ (ਏਜੰਸੀ)- ਆਸਟ੍ਰੇਲੀਆ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਔਰਤ 'ਤੇ ਚਾਕੂ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਹਮਲੇ ਦੌਰਾਨ ਪੁਲਸ ਵਲੋਂ ਕੀਤੀ ਗੋਲੀਬਾਰੀ 'ਚ ਉਕਤ ਔਰਤ ਜ਼ਖ਼ਮੀ ਹੋ ਗਈ ਸੀ। ਵਿਕਟੋਰੀਆ ਪੁਲਸ ਦੀ ਰਿਪੋਰਟ ਅਨੁਸਾਰ, 51 ਸਾਲਾ ਔਰਤ 'ਤੇ ਪੁਲਸ 'ਤੇ ਹਮਲਾ ਕਰਨ ਦੀ ਧਮਕੀ ਦੇਣ, ਪੁਲਸ 'ਤੇ ਹਮਲਾ ਕਰਨ, ਗੰਭੀਰ ਸੱਟਾਂ ਪਹੁੰਚਾਉਣ ਲਈ ਲਾਪਰਵਾਹੀ ਦੇ 2 ਮਾਮਲਿਆਂ 'ਚ ਦੋਸ਼ ਲਗਾਇਆ ਗਿਆ ਹੈ। ਸਿਨਹੁਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਐਤਵਾਰ ਨੂੰ ਥਾਰਨਰੀ 'ਚ ਕੋਲਿਨਸ ਸਟ੍ਰੀਟ ਕੋਲ ਪੇਂਡਰਸ ਪਾਰਕ 'ਚ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 2.50 ਵਜੇ ਬੁਲਾਇਆ ਗਿਆ ਸੀ, ਜਦੋਂ ਇਕ ਔਰਤ ਦੇ ਚਾਕੂ ਨਾਲ ਲੈੱਸ ਹੋਣ ਦੀ ਸੂਚਨਾ ਮਿਲੀ।

ਸੰਬੰਧਤ ਸਥਾਨ ਮੈਲਬੌਰਨ ਦੇ ਕੇਂਦਰੀ ਵਪਾਰ ਜ਼ਿਲ੍ਹੇ ਤੋਂ ਲਗਭਗ 8 ਕਿਲੋਮੀਟਰ ਉੱਤਰ 'ਚ ਸਥਿਤ ਹੈ। ਪੁਲਸ ਵਲੋਂ ਔਰਤ ਨੂੰ ਚਾਕੂ ਛੱਡਣ ਲਈ ਕਿਹਾ ਗਿਆ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਵਿਕਟੋਰੀਆ ਪੁਲਸ ਨੇ ਕਿਹਾ,''ਇਸ ਤੋਂ ਬਾਅਦ ਔਰਤ ਚਾਕੂ ਲੈ ਕੇ ਪੁਲਸ ਅਧਿਕਾਰੀਆਂ ਵੱਲ ਦੌੜੀ, ਜਿਸ ਤੋਂ ਬਾਅਦ ਪੁਲਸ ਨੇ ਇਕ ਗੋਲੀ ਚਲਾਈ। ਔਰਤ ਦੇ ਪੱਟ 'ਤੇ ਗੋਲੀ ਲੱਗਣ ਕਾਰਨ ਉਸ ਨੂੰ ਸਥਿਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ।'' ਸਥਾਨਕ ਅਧਿਕਾਰੀਆਂ ਨੇ ਪ੍ਰੋਫੈਸ਼ਨਲ ਸਟੈਂਡਰਡਜ਼ ਕਮਾਂਡ ਦੀ ਨਿਗਰਾਨੀ 'ਚ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਪੁਲਸ ਵਲੋਂ ਬੰਦੂਕ ਨਾਲ ਗੋਲੀ ਚਲਾਉਣ ਦੌਰਾਨ ਮਾਨਕ ਪ੍ਰੋਟੋਕਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News