ਲਹਿੰਦੇ ਪੰਜਾਬ ''ਚ ਬੇਅਦਬੀ ਕਰਨ ਵਾਲੇ ਦਾ ਥਾਣੇ ਅੰਦਰ ਗੋਲ਼ੀ ਮਾਰ ਕੇ ਕਤਲ! ਲੋਕਾਂ ਨੇ ਫੂਕਿਆ ਥਾਣਾ

Friday, Jun 21, 2024 - 10:47 AM (IST)

ਲਹਿੰਦੇ ਪੰਜਾਬ ''ਚ ਬੇਅਦਬੀ ਕਰਨ ਵਾਲੇ ਦਾ ਥਾਣੇ ਅੰਦਰ ਗੋਲ਼ੀ ਮਾਰ ਕੇ ਕਤਲ! ਲੋਕਾਂ ਨੇ ਫੂਕਿਆ ਥਾਣਾ

ਪੇਸ਼ਾਵਰ (ਭਾਸ਼ਾ): ਪਾਕਿਸਤਾਨ 'ਚ ਖ਼ੈਬਰ ਪਖ਼ਤੂਨਵਾ ਸੂਬੇ ਦੇ ਸਵਾਤ ਜ਼ਿਲ੍ਹੇ ਵਿਚ ਕੁਰਾਨ ਦੀ ਕਥਿਤ ਤੌਰ 'ਤੇ ਬੇਅਦਬੀ ਤੋਂ ਭੜਕੀ ਭੀੜ ਨੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਤੇ ਇਸ ਦੌਰਾਨ ਫੈਲੀ ਅਸ਼ਾਂਤੀ ਵਿਚ 8 ਲੋਕ ਜ਼ਖ਼ਮੀ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਪੰਜਾਬ ਪੁਲਸ ਦਾ ਐਕਸ਼ਨ! ਸੁੱਤੇ ਪਏ ਲੋਕਾਂ ਦੇ ਘਰਾਂ 'ਚ ਮਾਰਿਆ ਛਾਪਾ, ਇਲਾਕੇ ਨੂੰ ਪਾਇਆ ਘੇਰਾ

ਸਵਾਤ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਜਹੀਦੁੱਲਾ ਨੇ ਦੱਸਿਆ ਕਿ ਪੰਜਾਬ ਦੇ ਸਿਆਲਕੋਟ ਦੇ ਰਹਿਣ ਵਾਲੇ ਵਿਅਕਤੀ ਨੇ ਵੀਰਵਾਰ ਰਾਤ ਨੂੰ ਸਵਾਤ ਦੀ ਮਦਿਆਨ ਤਹਿਸੀਲ ਵਿਚ ਕੁਰਾਨ ਦੇ ਕੁਝ ਪੰਨੇ ਕਥਿਤ ਤੌਰ 'ਤੇ ਸਾੜੇ ਸਨ। ਜਹੀਦੁੱਲਾ ਨੇ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ ਵਿਚ ਲੈ ਕੇ ਮਦਿਆਨ ਥਾਣੇ ਲਿਆਂਦਾ ਗਿਆ। ਥਾਣੇ ਦੇ ਬਾਹਰ ਭੀੜ ਇਕੱਠੀ ਹੋ ਗਈ ਤੇ ਉਨ੍ਹਾਂ ਨੇ ਸ਼ੱਕੀ ਨੂੰ ਸੌਂਪਣ ਦੀ ਮੰਗ ਕੀਤੀ। ਜਦੋਂ ਪੁਲਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਭੀੜ ਵਿਚੋਂ ਕਿਸੇ ਨੇ ਗੋਲ਼ੀ ਚਲਾ ਦਿੱਤੀ, ਜਿਸ ਮਗਰੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਦੋਹਾਂ ਪਾਸਿਓਂ ਹੋਈ ਫ਼ਾਇਰਿੰਗ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮਦਿਆਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਅਧਿਕਾਰੀ ਨੇ ਦੱਸਿਆ ਕਿ ਇਸ ਮਗਰੋਂ ਭੀੜ ਨੇ ਥਾਣੇ ਨੂੰ ਅੱਗ ਲਗਾ ਦਿੱਤੀ। ਬਾਅਦ ਵਿਚ ਕੁਝ ਲੋਕ ਥਾਣੇ ਵਿਚ ਵੜੇ ਤੇ ਸ਼ੱਕੀ ਨੂੰ ਗੋਲ਼ੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਗੋਲ਼ੀ ਮਾਰਨ ਤੋਂ ਬਾਅਦ ਉਹ ਸ਼ੱਕੀ ਦੀ ਲਾਸ਼ ਨੂੰ ਘੜੀਸ ਕੇ ਮਦਿਆਨ ਅੱਡਾ ਲੈ ਗਏ ਤੇ ਉਸ ਨੂੰ ਉੱਥੇ ਲਟਕਾ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਘਟਨਾ ਕਾਰਨ ਭੜਕੀ ਹਿੰਸਾ ਵਿਚ 8 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮਦਿਆਨ ਵਿਚ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤਾ ਗਿਆ ਹੈ ਤੇ ਸਥਿਤੀ ਨੂੰ ਕਾਬੂ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੁਲਸ ਟੀਮ ’ਤੇ ਹੋਇਆ ਹਮਲਾ, 30 ਲੋਕਾਂ ਨੇ ਹੱਥੋਪਾਈ ਮਗਰੋਂ ਸਰਕਾਰੀ ਗੱਡੀ ਦੀ ਕੀਤੀ ਭੰਨਤੋੜ

ਮੁੱਖ ਮੰਤਰੀ ਕੇਪੀਕੇ ਅਲੀ ਅਮੀਨ ਗੰਦਾਪੁਰ ਨੇ ਘਟਨਾ ਦਾ ਨੋਟਿਸ ਲਿਆ ਹੈ ਤੇ ਸੂਬਾਈ ਪੁਲਸ ਮੁਖੀ ਤੋਂ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਨੇ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਫ਼ੌਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਤੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News