ਹਨ੍ਹੇਰੇ ''ਚ ਡੁੱਬੇ ਕਰਾਚੀ ਦੇ ਲੋਕ, ਲਗਾਤਾਰ 36 ਘੰਟੇ ਬਿਜਲੀ ਕੱਟ ਤੋਂ ਬਾਅਦ ਕੀਤਾ ਪ੍ਰਦਰਸ਼ਨ
Tuesday, May 28, 2024 - 12:39 PM (IST)
ਕਰਾਚੀ(ਏ. ਐੱਨ. ਆਈ.)–ਕਰਾਚੀ ਦੇ ਵੱਖ-ਵੱਖ ਇਲਾਕਿਆਂ ’ਚ ਵਧ ਰਹੇ ਤਾਪਮਾਨ ਕਾਰਨ ਬਿਜਲੀ ਦੇ ਲੰਬੇ ਕੱਟਾਂ ਨੇ ਹਾਹਾਕਾਰ ਮਚਾ ਦਿੱਤੀ ਹੈ। 36 ਘੰਟਿਆਂ ਦੇ ਬਿਜਲੀ ਕੱਟ ਤੋਂ ਪ੍ਰੇਸ਼ਾਨ ਲੋਕਾਂ ਨੇ ਸ਼ਹਿਰ ’ਚ ਰੋਸ-ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ’ਚ ਮੌਜੂਦ ਸ਼ਾਹਜਹਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ 4 ਵਜੇ ਤੋਂ ਬਿਜਲੀ ਗਈ ਹੋਈ ਹੈ ਅਤੇ ਅਜੇ ਤਕ ਵੀ ਬਿਜਲੀ ਦੇ ਆਉਣ ਦਾ ਕੋਈ ਸੰਕੇਤ ਨਹੀਂ ਹਨ। ਅਸੀਂ ਸਾਰੇ ਬਿੱਲ ਅਦਾ ਕਰ ਦਿੱਤੇ ਹਨ ਅਤੇ ਹੁਣ ਅਸੀਂ ਹਨ੍ਹੇਰੇ ਵਿਚ ਬੈਠੇ ਹਾਂ। ਮੇਰੇ ਘਰ ’ਚ ਸਿਰਫ 2 ਵਿਅਕਤੀ ਹਨ, ਮੇਰਾ ਲੜਕਾ ਇਕਲੌਤਾ ਕਮਾਉਣ ਵਾਲਾ ਹੈ ਅਤੇ ਸਾਡਾ ਬਿੱਲ 30 ਹਜ਼ਾਰ ਰੁਪਏ ਆਇਆ ਹੈ ।ਸਾਡੇ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ ਅਤੇ ਜਦੋਂ ਅਸੀਂ ਆਪਣੀਆਂ ਸ਼ਿਕਾਇਤਾਂ ਉਠਾਉਂਦੇ ਹਾਂ ਤਾਂ ਕੋਈ ਕਾਰਵਾਈ ਕਰਨ ਲਈ ਨਹੀਂ ਹੁੰਦਾ। ਲਗਾਤਾਰ 36 ਘੰਟੇ ਤੋਂ ਵੱਧ ਬਿਜਲੀ ਕੱਟ ਲੱਗ ਗਏ ਹਨ ਅਤੇ ਤੇਜ਼ ਗਰਮੀ ਨੇ ਬਿਜਲੀ ਦੀ ਮੰਗ ਨੂੰ ਵਧਾ ਦਿੱਤਾ ਹੈ, ਜਿਸ ਨਾਲ ਸ਼ਹਿਰ ਭਰ ਵਿੱਚ ਰੋਸ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ- ਦਿਨ-ਦਿਹਾੜੇ ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਕਾਰ ਸਵਾਰ 'ਤੇ ਨੌਜਵਾਨਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਇੱਕ ਹੋਰ ਮਹਿਲਾ ਸੀਨੀਅਰ ਸਿਟੀਜ਼ਨ ਨੇ ਦੱਸਿਆ, “ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਨਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਆਇਆ। ਮੈਨੂੰ ਨਹੀਂ ਪਤਾ ਕਿ ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਨਾ ਬਿਜਲੀ, ਨਾ ਗੈਸ ਅਤੇ ਨਾ ਪਾਣੀ। ਹੁਣ ਸਾਡੇ ਕੋਲ ਕਿਹੜਾ ਵਿਕਲਪ ਹੈ? ਅਸੀਂ ਅਮੀਰ ਨਹੀਂ ਹਾਂ, ਇੱਥੇ ਇਕੱਠੇ ਹੋਏ ਸਾਡੇ ਵਿੱਚੋਂ ਬਹੁਤੇ ਦਿਹਾੜੀਦਾਰ ਮਜ਼ਦੂਰ ਹਨ। ਇਹ ਕਿਹੋ ਜਿਹਾ ਇਨਸਾਫ਼ ਹੈ।”
ਇਹ ਵੀ ਪੜ੍ਹੋ- 2000 ਰੁਪਏ ਪਿੱਛੇ ਛਿੜਿਆ ਵਿਵਾਦ, ਗੁਰਦੁਆਰੇ ਦੇ ਸੇਵਾਦਾਰ ਵੱਲੋਂ ਪਾਠੀ ਦਾ ਖੰਜਰ ਮਾਰ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8