ਅਜਗਰ ਦੇ ਢਿੱਡ 'ਚੋਂ ਮਿਲੀ ਲਾਪਤਾ ਔਰਤ, ਹਾਲਤ ਵੇਖ ਲੋਕਾਂ ਦੇ ਉੱਡੇ ਹੋਸ਼
Sunday, Jun 09, 2024 - 11:34 AM (IST)

ਜਕਾਰਤਾ- ਇੰਡੋਨੇਸ਼ੀਆ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਜ਼ਿੰਦਾ ਔਰਤ ਨੂੰ ਅਜਗਰ ਨੇ ਨਿਗਲ ਲਿਆ। ਬਾਅਦ 'ਚ ਪਿੰਡ ਵਾਸੀਆਂ ਨੇ ਅਜਗਰ ਦਾ ਢਿੱਡ ਕੱਟ ਕੇ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਚਾਰ ਬੱਚਿਆਂ ਦੀ ਮਾਂ ਸੀ ਔਰਤ
ਦੱਖਣੀ ਸੁਲਾਵੇਸੀ ਸੂਬੇ ਦੇ ਕਾਲੇਮਪਾਂਗ ਪਿੰਡ ਦੇ ਮੁਖੀ ਸੁਆਰਦੀ ਰੋਜ਼ੀ ਨੇ ਦੱਸਿਆ ਕਿ ਚਾਰ ਬੱਚਿਆਂ ਦੀ ਮਾਂ ਫਰੀਦਾ ਵੀਰਵਾਰ ਰਾਤ ਲਾਪਤਾ ਹੋ ਗਈ ਅਤੇ ਘਰ ਵਾਪਸ ਨਹੀਂ ਪਰਤੀ। ਬਾਅਦ ਵਿੱਚ ਉਸਦੇ ਪਤੀ ਅਤੇ ਪਿੰਡ ਦੇ ਲੋਕਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਔਰਤ ਦੇ ਪਤੀ ਨੂੰ ਉਸ ਦਾ ਕੁਝ ਸਮਾਨ ਮਿਲਿਆ, ਜਿਸ ਕਾਰਨ ਉਸ ਨਾਲ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਸ਼ੱਕ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਵਧ ਰਿਹੈ AI; 90 ਹਜ਼ਾਰ ਭਾਰਤੀਆਂ ਦੀਆਂ ਨੌਕਰੀਆਂ ਖ਼ਤਰੇ 'ਚ
16 ਫੁੱਟ ਲੰਬਾ ਸੀ ਅਜਗਰ
ਜਦੋਂ ਪਿੰਡ ਵਾਸੀਆਂ ਨੇ ਇਲਾਕੇ ਦੀ ਛਾਣਬੀਣ ਸ਼ੁਰੂ ਕੀਤੀ ਤਾਂ 16 ਫੁੱਟ ਲੰਬਾ ਅਜਗਰ ਦੇਖਿਆ, ਜਿਸ ਦਾ ਢਿੱਡ ਫੁੱਲਿਆ ਹੋਇਆ ਸੀ। ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਪਿੰਡ ਵਾਸੀ ਅਜਗਰ ਦਾ ਢਿੱਡ ਕੱਟਣ ਲਈ ਰਾਜ਼ੀ ਹੋ ਗਏ। ਜਿਵੇਂ ਹੀ ਉਨ੍ਹਾਂ ਨੇ ਢਿੱਡ ਕੱਟਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ 45 ਸਾਲ ਦੀ ਫਰੀਦਾ ਦਾ ਸਿਰ ਦੇਖਿਆ। ਇਸ ਤੋਂ ਬਾਅਦ ਫਰੀਦਾ ਨੂੰ ਕੱਪੜਿਆਂ ਸਮੇਤ ਅਜਗਰ ਦੇ ਢਿੱਡ ਅੰਦਰੋਂ ਪਾਇਆ ਗਿਆ।
ਇੰਡੋਨੇਸ਼ੀਆ ਵਿੱਚ ਅਜਗਰ ਦੇ ਹਮਲੇ ਦੀਆਂ ਘਟਨਾਵਾਂ ਵਿੱਚ ਵਾਧਾ
ਅਜਗਰ ਦੁਆਰਾ ਮਨੁੱਖਾਂ ਨੂੰ ਨਿਗਲਣ ਦੀਆਂ ਘਟਨਾਵਾਂ ਬਹੁਤ ਘੱਟ ਮੰਨੀਆਂ ਜਾਂਦੀਆਂ ਹਨ, ਪਰ ਇੰਡੋਨੇਸ਼ੀਆ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਕਈ ਲੋਕਾਂ ਦੀ ਇਸ ਤਰ੍ਹਾਂ ਮੌਤ ਹੋ ਗਈ ਹੈ। ਪਿਛਲੇ ਸਾਲ ਦੱਖਣ-ਪੂਰਬੀ ਸੁਲਾਵੇਸੀ ਦੇ ਤਿਨੰਗੀਆ ਜ਼ਿਲ੍ਹੇ ਦੇ ਵਸਨੀਕਾਂ ਨੇ ਪਿੰਡ ਦੇ ਇੱਕ ਕਿਸਾਨ ਨੂੰ ਮਾਰਨ ਅਤੇ ਨਿਗਲਣ ਤੋਂ ਬਾਅਦ ਇੱਕ ਅੱਠ ਮੀਟਰ ਅਜਗਰ ਨੂੰ ਮਾਰ ਦਿੱਤਾ ਸੀ। 2018 ਵਿੱਚ ਦੱਖਣ-ਪੂਰਬੀ ਸੁਲਾਵੇਸੀ ਦੇ ਮੁਨਾ ਸ਼ਹਿਰ ਵਿੱਚ ਇੱਕ 54 ਸਾਲਾ ਔਰਤ ਨੂੰ ਅਜਗਰ ਦਾ ਸ਼ਿਕਾਰ ਬਣਾਇਆ ਗਿਆ ਸੀ। ਔਰਤ ਦੀ ਲਾਸ਼ ਸੱਤ ਮੀਟਰ ਲੰਬੇ ਅਜਗਰ ਦੇ ਪੇਟ ਅੰਦਰੋਂ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।