ਅੱਗ ਦਾ ਗੋਲਾ ਬਣੀ ਯਾਤਰੀਆਂ ਨਾਲ ਭਰੀ ਬੱਸ, ਲੋਕਾਂ ਨੇ ਛਾਲਾਂ ਮਾਰ ਕੇ ਬਚਾਈ ਜਾਨ

Saturday, Jun 15, 2024 - 03:41 PM (IST)

ਲਖਨਊ- ਉੱਤਰ ਪ੍ਰਦੇਸ਼ ਦੇ ਕੰਨੌਜ ਤੋਂ ਮੈਨਪੁਰੀ ਜਾ ਰਹੀ ਇਕ ਬੱਸ 'ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਬੱਸ 'ਚ ਬੈਠੇ ਯਾਤਰੀਆਂ 'ਚ ਹਫੜਾ-ਦਫੜੀ ਮਚ ਗਈ। ਯਾਤਰੀਆਂ ਨੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਕੁਝ ਹੀ ਦੇਰ ਮਗਰੋਂ ਪੂਰੀ ਬੱਸ ਅੱਗ ਦਾ ਗੋਲਾ ਬਣ ਗਈ। ਬੱਸ 'ਚ ਅੱਗ ਲੱਗਦੇ ਹੀ ਜੀਟੀ ਰੋਡ ਹਾਈਵੇਅ 'ਤੇ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਕੋਤਵਾਲੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਇਸ ਦਰਮਿਆਨ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ। ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਅਤੇ ਉਸ ਨੇ ਕਾਫੀ ਮੁਸ਼ੱਕਤ ਕਰ ਕੇ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- CM ਭਜਨਲਾਲ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀ ਭਰਤੀ ’ਚ ਔਰਤਾਂ ਨੂੰ ਮਿਲੇਗਾ 50 ਫੀਸਦੀ ਰਾਖਵਾਂਕਰਨ

ਦੱਸ ਦੇਈਏ ਕਿ ਕਨੌਜ ਡਿਪੂ ਦੀ ਰੋਡਵੇਜ਼ ਬੱਸ ਕਨੌਜ ਤੋਂ ਮੈਨਪੁਰੀ ਜਾ ਰਹੀ ਸੀ। ਜਦੋਂ ਬੱਸ ਜੀਟੀ ਰੋਡ ਹਾਈਵੇਅ ਛਿੱਬਰਾਮਾਉ ਦੇ ਪੂਰਬੀ ਬਾਈਪਾਸ 'ਤੇ ਪਹੁੰਚੀ ਤਾਂ ਅਚਾਨਕ ਬੱਸ ਦੇ ਇੰਜਣ ਨੂੰ ਅੱਗ ਲੱਗ ਗਈ। ਬਾਈਪਾਸ 'ਤੇ ਖੜ੍ਹੇ ਕੁਝ ਲੋਕਾਂ ਨੇ ਜਦੋਂ ਬੱਸ ਦੇ ਇੰਜਣ ਨੂੰ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੇ ਰੌਲਾ ਪਾ ਕੇ ਬੱਸ ਨੂੰ ਰੁਕਵਾ ਲਿਆ। ਜਿਵੇਂ ਹੀ ਬੱਸ ਰੁਕੀ ਤਾਂ ਡਰਾਈਵਰ ਰਾਹੁਲ ਪ੍ਰਤਾਪ ਅਤੇ ਕੰਡਕਟਰ ਕਮਲ ਦੀਕਸ਼ਿਤ ਬੱਸ ਤੋਂ ਹੇਠਾਂ ਆਏ। ਇੰਜਣ ਨੂੰ ਅੱਗ ਲੱਗਦੀ ਦੇਖ ਕੇ ਉਸ ਨੇ ਸਾਰੀਆਂ ਸਵਾਰੀਆਂ ਨੂੰ ਬੱਸ 'ਚੋਂ ਹੇਠਾਂ ਉਤਰਨ ਲਈ ਵੀ ਕਿਹਾ। ਉਨ੍ਹਾਂ ਨੇ ਇੰਨਾ ਕਹਿੰਦੇ ਕਿ ਅੱਗ ਲੱਗ ਗਈ ਹੈ ਤਾਂ ਬੱਸ 'ਚ ਭਾਜੜ ਮੱਚ ਗਈ ਅਤੇ ਸਵਾਰੀਆਂ ਕਾਹਲੀ ਨਾਲ ਬੱਸ 'ਚੋਂ ਉਤਰਨ ਲੱਗੀਆਂ। ਇਸ ਦੌਰਾਨ ਕਈ ਸਵਾਰੀਆਂ ਦਾ ਸਮਾਨ ਬੱਸ ਵਿਚ ਹੀ ਰਹਿ ਗਿਆ। ਜਦੋਂ ਤੱਕ ਕੁਝ ਲੋਕ ਸਮਝ ਪਾਉਂਦੇ, ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।

ਇਹ ਵੀ ਪੜ੍ਹੋ- 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ, 17 ਘੰਟੇ ਚਲੀ ਬਚਾਅ ਮੁਹਿੰਮ ਮਗਰੋਂ ਹਾਰੀ ਜ਼ਿੰਦਗੀ ਦੀ ਜੰਗ

ਬੱਸ 'ਚ ਸਵਾਰ ਸਨ 16 ਸਵਾਰੀਆਂ

ਕੰਨੌਜ ਡਿਪੋ ਦੀ ਮੈਨਪੁਰੀ ਜਾ ਰਹੀ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਕੰਨੌਜ ਤੋਂ 16 ਸਵਾਰੀਆਂ ਲੈ ਕੇ ਉਹ ਚੱਲੇ ਸਨ। ਦੋ ਸਵਾਰੀਆਂ ਗੁਰਸਹਾਏਗੰਜ ਵਿਚ ਉਤਰ ਗਈਆਂ। 7 ਸਵਾਰੀਆਂ ਛਿੱਬਰਾਮਊ ਵਿਚ ਉਤਰੀਆਂ। ਬਾਕੀ ਸਵਾਰੀਆਂ ਮੈਨਪੁਰੀ ਜਾ ਰਹੀਆਂ ਸਨ। ਬੱਸ ਵਿਚ ਜੇਕਰ ਜ਼ਿਆਦਾ ਸਵਾਰੀਆਂ ਹੁੰਦੀਆਂ ਤਾਂ ਕਾਫੀ ਵੱਡੀ ਦਿੱਕਤ ਹੋ ਸਕਦੀ ਹੈ। ਘੱਟ ਸਵਾਰੀਆਂ ਹੋਣ ਕਾਰਨ ਹਫੜਾ-ਦਫੜੀ ਵਿਚ ਸਾਰੀਆਂ ਸਵਾਰੀਆਂ ਅੱਗ ਦੇ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਹੇਠਾਂ ਉਤਰ ਆਈਆਂ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News