ਪਾਕਿ ’ਚ ASI ਨੇ ਦੋ ਵਕੀਲਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
Sunday, Jun 16, 2024 - 09:53 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) -ਪਾਕਿਸਤਾਨ ਦੇ ਅਟਕ ਜ਼ਿਲੇ ਦੀ ਕਚਹਿਰੀ ਵਿਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੇ ਇਕ ਸਹਾਇਕ ਸਬ ਇੰਸਪੈਕਟਰ (ਏ.ਐੱਸ.Eਈ.) ਨੇ ਨਿੱਜੀ ਦੁਸ਼ਮਣੀ ਕਾਰਨ ਦੋ ਵਕੀਲਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਐਡਵੋਕੇਟ ਇਸਰਾਰ ਅਹਿਮਦ, ਜ਼ਿਲਾ ਬਾਰ ਅਟਕ ਦੇ ਸਾਬਕਾ ਪ੍ਰਧਾਨ ਅਤੇ ਐਡਵੋਕੇਟ ਜ਼ੁਲਫ਼ਕਾਰ ਮਿਰਜ਼ਾ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਏ.ਐੱਸ.ਆਈ ਇਸ ਗੱਲ ਤੋਂ ਨਾਰਾਜ਼ ਸੀ ਕਿ ਵਕੀਲ ਅਹਿਮਦ ਨੂੰ ਫੈਮਿਲੀ ਕੋਰਟ ਵਿਚ ਚੱਲ ਰਹੇ ਇਕ ਕੇਸ ’ਚ ਆਪਣੀ ਪਤਨੀ ਨੂੰ ਤਲਾਕ ਦੇਣਾ ਪਿਆ।
ਪਾਕਿਸਤਾਨ ਇਲੀਟ ਫੋਰਸ ਅਟਕ ਦੇ ਏ.ਐੱਸ.ਆਈ ਇੰਤਜ਼ਾਰ ਸ਼ਾਹ ਨੇ ਪਿਛਲੀ ਦੁਸ਼ਮਣੀ ਦੇ ਕਾਰਣ ਅਦਾਲਤ ਦੇ ਅਹਾਤੇ ’ਚ ਹੀ ਆਪਣੇ ਸਰਵਿਸ ਰਿਵਾਲਵਰ ਨਾਲ ਐਡਵੋਕੇਟ ਮਲਿਕ ਇਸਰਾਰ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਪਰੋਕਤ ਦੋਵਾਂ ਵਕੀਲਾਂ ਐਡਵੋਕੇਟ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਦੋਸ਼ੀ ਸਹਾਇਕ ਸਬ-ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।