ਕੁੰਡੀ ਕੁਨੈਕਸ਼ਨ ਰਾਹੀਂ ਪਾਵਰਕਾਮ ਨੂੰ ਲਾਇਆ ਜਾ ਰਿਹੈ ਚੂਨਾ
Tuesday, Aug 15, 2017 - 04:37 AM (IST)

ਅੰਮ੍ਰਿਤਸਰ, (ਲਖਬੀਰ)– ਇਕ ਸਾਲ ਤੋਂ ਸ਼ਰੇਆਮ ਬਿਜਲੀ ਕੁੰਡੀ ਕੁਨੈਕਸ਼ਨ ਰਾਹੀਂ ਵਰਤ ਰਹੇ ਗੁਰੂ ਗੋਬਿੰਦ ਸਿੰਘ ਨਗਰ, ਮਜੀਠਾ ਰੋਡ ਹੇਅਰਕਟਿੰਗ (ਨਾਈ) ਦਾ ਕੰਮ ਕਰ ਰਹੇ ਦੁਕਾਨਦਾਰ ਪ੍ਰਸ਼ੋਤਮ ਲਾਲ ਪੁੱਤਰ ਚੇਤਨ ਦਾਸ ਪਾਵਰਕਾਮ ਦੇ ਅਫਸਰਾਂ ਨਾਲ ਮਿਲੀਭੁਗਤ ਸਾਹਮਣੇ ਆਈ ਹੈ ।
ਇਸ ਸਬੰਧੀ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਉਹ 10 ਸਾਲ ਤੋਂ ਇਸ ਦੁਕਾਨ 'ਚ ਨਾਈ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਪਿਛਲੇ 1 ਸਾਲ ਤੋਂ ਉਸ ਦਾ ਦੁਕਾਨ ਦੇ ਬਾਹਰ ਲੱਗਾ ਬਿਜਲੀ ਦਾ ਮੀਟਰ ਚੋਰੀ ਹੋ ਚੁੱਕਾ ਹੈ । ਮੈਂ ਬਿਜਲੀ ਬੋਰਡ ਅਧਿਕਾਰੀਆਂ ਕੋਲ ਗਿਆ ਸੀ ਪਰ ਉਸ ਦੀ ਕਿਸੇ ਨਹੀਂ ਸੁਣੀ ਪਰ ਪਾਵਰਕਾਮ ਮੁਲਾਜ਼ਮਾਂ ਨੇ ਹੀ ਮੇਨ ਤਾਰ 'ਤੇ ਕੁੰਡੀ ਲਗਾ ਕੇ ਉਸ ਦੀ ਬਿਜਲੀ ਸਪਲਾਈ ਸ਼ੁਰੂ ਕੀਤੀ ਹੋਈ ਹੈ ।
ਇਸ ਸਬੰਧੀ ਇਲਾਕਾ ਜੇ. ਈ. ਨੇ ਕਿਹਾ ਕਿ ਉਹ ਜ਼ਰੂਰੀ ਕੰਮ ਜਾ ਰਹੇ ਹਨ। ਮਾਮਲਾ ਧਿਆਨ 'ਚ ਆ ਗਿਆ ਹੈ ਕੇਸ ਦੇਖ ਲੈਣਗੇ।