ਰੁੱਸਿਆਂ ਨੂੰ ਨੰਗੇ ਪੈਰੀਂ ਜਾ ਕੇ ਮਨਾਉਣਗੇ ਮਜੀਠੀਆ! ਪਾਰਟੀ ਨੇ ਸੌਂਪੀ ਅਹਿਮ ਜ਼ਿੰਮੇਵਾਰੀ
Monday, Feb 09, 2026 - 04:33 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਾਭਾ ਜੇਲ੍ਹ 'ਚੋਂ ਬਾਹਰ ਆਉਂਦਿਆਂ ਦੀ ਬਿਆਨ ਦਿੱਤਾ ਸੀ ਕਿ ਉਹ ਪਾਰਟੀ ਦੇ ਰੁੱਸੇ ਹੋਏ ਨੇਤਾਵਾਂ ਨੂੰ ਨੰਗੇ ਪੈਰੀਂ ਜਾ ਕੇ ਮਨਾਉਣਗੇ ਅਤੇ ਉਨ੍ਹਾਂ ਨੂੰ ਪਾਰਟੀ 'ਚ ਵਾਪਸ ਲੈ ਕੇ ਆਉਣਗੇ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕਰੀਬ 7 ਮਹੀਨਿਆਂ ਮਗਰੋਂ ਨਾਭਾ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਏ ਮਜੀਠੀਆ ਲਈ ਇਹ ਕੰਮ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ ਸਣੇ ਹੋਰ ਆਗੂਆਂ ਨੂੰ ਇਤਰਾਜ਼ ਸੁਖਬੀਰ ਬਾਦਲ ਦੀ ਅਗਵਾਈ ਨੂੰ ਲੈ ਕੇ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, PRTC ਕਾਮਿਆਂ ਨੇ ਕਰ 'ਤਾ ਵੱਡਾ ਐਲਾਨ
ਇਨ੍ਹਾਂ ਆਗੂਆਂ ਨੂੰ 2027 ਤੋਂ ਪਹਿਲਾਂ ਪਾਰਟੀ 'ਚ ਵਾਪਸ ਲਿਆਉਣ ਦਾ ਅਕਾਲੀ ਦਲ ਦਾ ਟੀਚਾ ਹੈ, ਜਿਸ ਦੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਨੂੰ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ ਜ਼ੋਖਮ ਨਹੀਂ ਲੈਣਾ ਚਾਹੁੰਦੀ। ਇਹੀ ਕਾਰਨ ਹੈ ਕਿ ਚੋਣ ਮੈਦਾਨ 'ਚ ਉਤਰਨ ਤੋਂ ਪਹਿਲਾਂ ਪਾਰਟੀ ਦਾ ਟੀਚਾ ਏਕਤਾ ਦਾ ਸੰਦੇਸ਼ ਦੇਣਾ ਹੈ। ਪਾਰਟੀ ਨੇ ਆਗਾਮੀ ਚੋਣਾਂ ਨੂੰ ਦੇਖਦਿਆਂ ਹੁਣ ਆਪਣੇ ਨਿੱਜੀ ਹਿੱਤਾਂ ਅਤੇ ਟਕਰਾਅ ਨੂੰ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਲਿਆ ਗਿਆ ਵੱਡਾ ਫ਼ੈਸਲਾ (ਵੀਡੀਓ)
ਮਜੀਠੀਆ ਨੇ ਕਿਹਾ ਹੈ ਕਿ ਉਹ ਨੰਗੇ ਪੈਰੀਂ ਰੁੱਸਿਆਂ ਨੂੰ ਮਨਾਉਣ ਜਾਣਗੇ। ਇਹ ਜ਼ਿੰਮੇਵਾਰੀ ਮਜੀਠੀਆ ਨੂੰ ਉਸ ਵੇਲੇ ਦਿੱਤੀ ਗਈ ਹੈ, ਜਦੋਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਦੁਬਾਰਾ ਗਠਜੋੜ ਦੀ ਚਰਚਾ ਚੱਲ ਰਹੀ ਹੈ। ਦੂਜਾ ਪਾਸੇ ਭਾਜਪਾ ਵੀ ਲਗਾਤਾਰ ਪੰਜਾਬ 'ਚ ਆਪਣੀਆਂ ਗਤੀਵਿਧੀਆਂ ਨੂੰ ਵਧਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
