ਲੋਕਤੰਤਰ ''ਚ ਸਵਾਲ ਪੁੱਛਣ ਵਾਲਿਆਂ ਨੂੰ ਦਬਾਇਆ ਨਹੀਂ ਜਾ ਸਕਦਾ, ''ਆਪ'' ਦੱਸੇ ਕੀ ਸੱਚ ਬੋਲਣਾ ਅਪਰਾਧ : ਸੁਭਾਸ਼ ਸ਼ਰਮਾ

Thursday, Feb 05, 2026 - 04:35 PM (IST)

ਲੋਕਤੰਤਰ ''ਚ ਸਵਾਲ ਪੁੱਛਣ ਵਾਲਿਆਂ ਨੂੰ ਦਬਾਇਆ ਨਹੀਂ ਜਾ ਸਕਦਾ, ''ਆਪ'' ਦੱਸੇ ਕੀ ਸੱਚ ਬੋਲਣਾ ਅਪਰਾਧ : ਸੁਭਾਸ਼ ਸ਼ਰਮਾ

ਜਲੰਧਰ (ਵੈੱਬ ਡੈਸਕ)- ਪੰਜਾਬ ਜੀ. ਐੱਸ. ਟੀ. ਵਿਭਾਗ ਵੱਲੋਂ ਅੱਜ ਦੁਪਹਿਰ ਪੰਜਾਬ ਕੇਸਰੀ ਦੇ ਦਫ਼ਤਰ ਅਤੇ ਪ੍ਰੈੱਸ 'ਤੇ ਛਾਪਾ ਮਾਰਨ ਦੀ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੀ. ਐੱਸ. ਟੀ. ਵਿਭਾਗ ਵੱਲੋਂ ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰਾਂ ਅਤੇ ਪ੍ਰੈੱਸ 'ਤੇ ਛਾਪਾ ਮਾਰਨਾ ਬਹੁਤ ਚਿੰਤਾਜਨਕ ਹੈ। ਇਹ ਇਕ ਕਾਰਵਾਈ ਘੱਟ ਸਗੋਂ ਮੀਡੀਆ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਜ਼ਿਆਦਾ ਲੱਗਦੀ ਹੈ। ਲੋਕਤੰਤਰ ਵਿੱਚ ਸਵਾਲ ਪੁੱਛਣ ਵਾਲਿਆਂ ਨੂੰ ਦਬਾਇਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ:  ਪੰਜਾਬ ਕੇਸਰੀ ਗਰੁੱਪ 'ਤੇ ਮੁੜ ਛਾਪੇ! 'ਆਪ' ਸਰਕਾਰ ਬੰਦ ਕਰਨਾ ਚਾਹੁੰਦੀ ਹੈ ਮੀਡੀਆ ਦੀ ਆਵਾਜ਼: ਬਾਜਵਾ

PunjabKesari

'ਆਪ' 'ਤੇ ਸ਼ਬਦੀ ਹਮਲਾ ਬੋਲਦੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕੀ ਹੁਣ ਪੰਜਾਬ ਵਿੱਚ ਸੱਚਾਈ ਨੂੰ ਰਿਪੋਰਟ ਕਰਨਾ ਅਪਰਾਧ ਹੈ? ਮੀਡੀਆ ਸੰਸਥਾਵਾਂ 'ਤੇ ਛਾਪੇਮਾਰੀ ਕਰਕੇ ਡਰ ਦਾ ਮਾਹੌਲ ਪੈਦਾ ਕਰਨਾ ਲੋਕਤੰਤਰੀ ਪਰੰਪਰਾਵਾਂ ਦੇ ਖ਼ਿਲਾਫ਼ ਹੈ। ਮੀਡੀਆ 'ਤੇ ਦਬਾਅ ਬਣਾਉਣਾ ਕਿਸੇ ਵੀ ਸਰਕਾਰ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਜੇਕਰ ਨੀਤੀਆਂ ਸਹੀ ਹਨ ਤਾਂ ਜਵਾਬ ਦਿਓ, ਛਾਪੇਮਾਰੀ ਕਰਨ ਲਈ ਵੱਖ-ਵੱਖ ਵਿਭਾਗਾਂ ਨੂੰ ਨਾ ਭੇਜੋ। ਇਕ ਆਜ਼ਾਦ ਪ੍ਰੈੱਸ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੈ।

ਇਹ ਵੀ ਪੜ੍ਹੋ: ਜਲੰਧਰ : ਹੈਵਾਨ ਬਣਿਆ ਪਿਓ ! ਭੁੱਖ ਨਾਲ ਤੜਫ਼ਦੀ ਧੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News