ਪੰਜਾਬ 'ਚ ਹੜ੍ਹਾਂ ਨੂੰ ਮੁੜ ਸੱਦਾ! ਦਰਿਆ ’ਚੋਂ ਰੋਜ਼ਾਨਾ ਕੱਢੇ ਜਾ ਰਹੇ ਹਨ ਸੈਂਕੜੇ ਰੇਤਾਂ ਦੇ ਟਿੱਪਰ

Thursday, Feb 12, 2026 - 12:35 PM (IST)

ਪੰਜਾਬ 'ਚ ਹੜ੍ਹਾਂ ਨੂੰ ਮੁੜ ਸੱਦਾ! ਦਰਿਆ ’ਚੋਂ ਰੋਜ਼ਾਨਾ ਕੱਢੇ ਜਾ ਰਹੇ ਹਨ ਸੈਂਕੜੇ ਰੇਤਾਂ ਦੇ ਟਿੱਪਰ

ਅਜਨਾਲਾ (ਬਾਠ)- ਪਿਛਲੇ ਸਾਲ ਰਾਵੀ ਦਰਿਆ ਵਿਚ ਆਏ ਹੜ੍ਹ ਦੇ ਪਾਣੀ ਨਾਲ ਹਲਕਾ ਅਜਨਾਲਾ ਦੇ ਕਰੀਬ 100 ਪਿੰਡ ਨੁਕਸਾਨੇ ਗਏ ਸਨ ਅਤੇ ਹਜ਼ਾਰਾਂ ਏਕੜ ਝੋਨੇ, ਕਮਾਦ ਤੇ ਹੋਰ ਸਹਾਇਕ ਖ਼ੇਤੀ ਧੰਦਿਆਂ ਦੀ ਫਸਲ ਤਬਾਹ ਹੋ ਗਈ ਸੀ। ਸਥਾਨਕ ਲੋਕਾਂ ਵੱਲੋਂ ਹੜ੍ਹਾਂ ਦਾ ਕਾਰਨ ਦੱਸਿਆ ਗਿਆ ਸੀ ਕਿ ਅਜਨਾਲਾ ਹਲਕੇ ’ਚ ਰਾਵੀ ਦਰਿਆ ਵਿਚੋਂ ਕਥਿਤ ਰਾਜਸੀ ਸ਼ਹਿ ਪ੍ਰਾਪਤ ਰੇਤ ਮਾਫੀਆ ਵੱਲੋਂ ਹਜ਼ਾਰਾਂ ਟਰੱਕ ਗੈਰ-ਕਾਨੂੰਨੀ ਰੇਤ ਦੇ ਕੱਢੇ ਗਏ ਸਨ, ਜਿਸ ਕਾਰਨ ਰਾਵੀ ਦਰਿਆ ਦਾ ਕੁਦਰਤੀ ਵਹਿਣ ਆਪਣਾ ਵਹਾਅ ਗੁਆ ਚੁੱਕਾ ਸੀ ਤੇ ਨਾਜਾਇਜ਼ ਮਾਈਨਿੰਗ ਕਾਰਨ ਕਮਜ਼ੋਰ ਹੋਏ ਧੁੱਸੀ ਬੰਨ੍ਹ ਨੂੰ ਤੋੜ ਕੇ ਪਾਣੀ ਪਿੰਡਾਂ ਵਿਚ ਤਬਾਹੀ ਮਚਾਉਣ ਆ ਵੜਿਆ।

ਇਹ ਵੀ ਪੜ੍ਹੋ-  ਪੰਜਾਬ 'ਚ 16 ਫਰਵਰੀ ਨੂੰ ਮੌਸਮ ਬਦਲਣ ਦੇ ਸੰਕੇਤ, ਵਿਭਾਗ ਨੇ ਦਿੱਤੀ ਵੱਡੀ ਅਪਡੇਟ

ਇਸ ਸਬੰਧੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਦਰਿਆ ਦੀ ਡੀ-ਸਿਲਟਿੰਗ ਕਰਨ ਦੇ ਨਾਮ ਹੇਠ ਮਹਿਕਮੇ ਵੱਲੋਂ ਲਗਾਏ ਗਏ ਕੈਮਰਿਆਂ ਨੂੰ ਬੰਦ ਕਰ ਕੇ ਕਥਿਤ ਰੇਤ ਮਾਫ਼ੀਆ ਵੱਲੋਂ 200 ਦੇ ਕਰੀਬ ਗ਼ੈਰ-ਕਾਨੂੰਨੀ ਤਰੀਕੇ ਨਾਲ ਰੇਤ ਦੇ ਲੱਦੇ ਹੋਏ ਟਿੱਪਰ ਘੋਨੇਵਾਲ, ਕੱਸੋਵਾਲ ਤੇ ਚਾਹੜਪੁਰ ਨੇੜਿਓਂ ਦਰਿਆ ’ਚੋਂ ਕੱਢੇ ਜਾ ਰਹੇ ਹਨ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਇਕ ਦਿਨ ਵਿਚ ਹੀ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੀਆਂ 2 ਚੌਂਕੀਆਂ ਨੂੰ ਲੱਗੇ ਤਾਲੇ, 40 ਪਿੰਡਾਂ ਦੀ ਸੁਰੱਖਿਆ 'ਤੇ ਵੱਡਾ ਸਵਾਲ

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਨਾਲ ਕੁਝ ਪੁਲਸ ਪ੍ਰਸ਼ਾਸਨ ਦੇ ਆਲਾ ਅਫਸਰ ਅਤੇ ਕੁਝ ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਮਿਲੇ ਹੋਏ ਹੋ ਸਕਦੇ ਹਨ ਕਿਉਂਕਿ ਰੇਤ ਦਾ ਸਮੁੱਚਾ ਪ੍ਰਬੰਧ ਕਥਿਤ ਰਾਜਸੀ ਸ਼ਹਿ ਪ੍ਰਾਪਤ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਆਮ ਹੀ ਦੇਖਣ ਨੂੰ ਮਿਲਿਆ ਹੈ ਕਿ ਗ਼ੈਰ-ਕਾਨੂੰਨੀ ਰੇਤ ਦੇ ਟਿੱਪਰ ਭਰਨ ਵਾਲੇ ਅੱਡਿਆਂ ’ਤੇ ਸਿਆਸੀ ਸ਼ਹਿ ਪ੍ਰਾਪਤ ਨੁਮਾਇੰਦੇ ਹੀ ਕਾਬਜ਼ ਹਨ। ਪਿੰਡਾਂ ਵਾਲੇ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਹੀ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਹੁੰਦੀ ਰਹੀ ਤਾਂ ਆਉਣ ਵਾਲੇ ਬਰਸਾਤਾਂ ਦੇ ਸੀਜ਼ਨ ਵਿਚ ਮੁੜ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ।

ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਰਿਵਾਰ ਦੇ ਹੱਕ 'ਚ ਨਿੱਤਰੇ ਰਾਜਾ ਵੜਿੰਗ, ਕਿਹਾ- 'ਤੰਗ ਕਰ ਰਹੀ ਪੰਜਾਬ ਪੁਲਸ'

ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਅੰਮ੍ਰਿਤਸਰ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜ਼ੁਬਾਨੀ ਕੁਝ ਵੀ ਨਹੀਂ ਯਾਦ ਅਤੇ ਸਾਰਾ ਰਿਕਾਰਡ ਦਫ਼ਤਰ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਠੇਕੇਦਾਰ ’ਤੇ ਨਿਰਭਰ ਹੈ, ਉਹ ਆਪਣੀ ਮਰਜ਼ੀ ਅਨੁਸਾਰ ਦਰਿਆ ਵਿਚੋਂ ਰੇਤ ਦੇ ਟਿੱਪਰ ਭਰ ਕੇ ਬਾਹਰ ਮਨਮਰਜ਼ੀ ਦੇ ਰੇਟ ’ਤੇ ਵੇਚ ਸਕਦਾ ਹੈ, ਮਹਿਕਮੇ ਨਾਲ ਇਸ ਦਾ ਕੋਈ ਸਬੰਧ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News