ਝੂਠਾ ਨਿਕਲਿਆ ''ਆਪ'' ਦਾ ਠੇਕੇਦਾਰੀ ਸਿਸਟਮ ਖ਼ਤਮ ਕਰਨ ਦਾ ਵਾਅਦਾ, ਆਊਟਸੋਰਸ ਕੰਪਨੀ ਰਾਹੀਂ ਹੋ ਰਹੀ ਨਿਯੁਕਤੀ

Thursday, Feb 05, 2026 - 02:30 PM (IST)

ਝੂਠਾ ਨਿਕਲਿਆ ''ਆਪ'' ਦਾ ਠੇਕੇਦਾਰੀ ਸਿਸਟਮ ਖ਼ਤਮ ਕਰਨ ਦਾ ਵਾਅਦਾ, ਆਊਟਸੋਰਸ ਕੰਪਨੀ ਰਾਹੀਂ ਹੋ ਰਹੀ ਨਿਯੁਕਤੀ

ਲੁਧਿਆਣਾ (ਹਿਤੇਸ਼): ਆਮ ਆਦਮੀ ਪਾਰਟੀ ਦੁਆਰਾ ਸਰਕਾਰ ਬਣਨ ਤੋਂ ਪਹਿਲਾਂ ਅਤੇ ਬਾਅਦ ਵਿਚ ਕੀਤਾ ਗਿਆ ਸਫਾਈ ਦੇ ਕੰਮ ਵਿਚ ਠੇਕੇਦਾਰੀ ਖ਼ਤਮ ਕਰਨ ਦਾ ਵਾਅਦਾ ਝੂਠਾ ਨਿਕਲਿਆ ਹੈ। ਇਸ ਦਾ ਸਬੂਤ ਲੁਧਿਆਣਾ ਨਗਰ ਨਿਗਮ ਵਿਚ ਸਾਹਮਣੇ ਆਇਆ ਹੈ, ਜਿੱਥੇ ਆਊਟਸੋਰਸ ਕੰਪਨੀ ਰਾਹੀਂ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਹੋ ਰਹੀ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਦਲਿਤ ਸਮਾਜ ਵੱਲੋਂ ਲੰਬੇ ਸਮੇਂ ਤੋਂ ਸਫਾਈ ਦੇ ਕੰਮ ਵਿਚ ਠੇਕੇਦਾਰੀ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਪੂਰੀ ਕਰਨ ਦਾ ਦਾਅਵਾ ਹਰ ਪਾਰਟੀ ਦੁਆਰਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਦੁਆਰਾ ਡੀ.ਸੀ. ਰੇਟ 'ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੁਆਰਾ ਸਾਰੇ ਡੀ.ਸੀ. ਰੇਟ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਨਾਲ ਅੱਗੇ ਤੋਂ ਪੱਕੀ ਭਰਤੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਇਸ ਦੀ ਜ਼ਮੀਨੀ ਹਕੀਕਤ ਲੁਧਿਆਣਾ ਵਿਚ ਬਿਲਕੁਲ ਉਲਟ ਦੇਖਣ ਨੂੰ ਮਿਲ ਰਹੀ ਹੈ। 

ਲੁਧਿਆਣਾ ਨਗਰ ਨਿਗਮ ਵਿਚ 18.6.21 ਤੋਂ ਬਾਅਦ ਡੀ.ਸੀ. ਰੇਟ 'ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਨਿਯਮਤ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਅੱਗੇ ਲਈ ਵਾਅਦੇ ਮੁਤਾਬਕ ਸਫਾਈ ਕਰਮਚਾਰੀਆਂ ਦੀ ਰੈਗੂਲਰ ਭਰਤੀ ਤਾਂ ਕੀ ਕਰਨੀ ਸੀ, ਲੁਧਿਆਣਾ ਵਿਚ ਆਊਟਸੋਰਸ ਕੰਪਨੀ ਰਾਹੀਂ ਸਫਾਈ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਜਿਸ ਨਾਲ ਉਕਤ ਸਫਾਈ ਕਰਮਚਾਰੀਆਂ ਦੀ ਡੀਸੀ ਰੇਟ 'ਤੇ ਨਿਯੁਕਤੀ ਤੋਂ ਬਾਅਦ ਰੈਗੂਲਰ ਹੋਣ ਦੀ ਸੰਭਾਵਨਾ ਖਤਮ ਹੋ ਗਈ ਹੈ।


author

Anmol Tagra

Content Editor

Related News