ਚੋਰੀ ਦੇ ਲੈਪਟਾਪ ਸਮੇਤ ਚੋਰ ਕਾਬੂ, ਪੁਲਸ ਨੇ ਦਰਜ ਕੀਤਾ ਮਾਮਲਾ
Monday, Dec 16, 2024 - 03:13 PM (IST)
ਤਪਾ ਮੰਡੀ (ਸ਼ਾਮ ਗਰਗ)- ਤਪਾ ਪੁਲਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਲੈਪਟਾਪ ਸਮੇਤ ਕਾਬੂ ਕਰਨ ‘ਚ ਸਫਲਤਾ ਮਿਲੀ ਹੈ। ਇਸ ਸਬੰਧੀ ਮਹਿਲਾ ਸਬ-ਇੰਸਪੈਕਟਰ ਰੇਣੂ ਅਤੇ ਚੌਕੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਰਾਜੂ ਪੁੱਤਰ ਜੀਤ ਸਿੰਘ ਵਾਸੀ ਘੁੜੈਲੀ ਰੋਡ ਨੇ ਦੱਸਿਆ ਕਿ ਉਹ ਅੰਦਰਲੀ ਗਊਸ਼ਾਲਾ ਦੀਆਂ ਦੁਕਾਨਾਂ ‘ਚ ਕਈ ਸਾਲਾਂ ਤੋਂ ਡੀ.ਜੇ. ਦੀ ਦੁਕਾਨ ਕਰਦਾ ਹੈ। ਉਸ ਦੀ ਦੁਕਾਨ 'ਤੇ ਇਕ ਸਾਥੀ ਦੇਵੀ ਦੱਤ ਦਾ ਆਉਣ-ਜਾਣ ਸੀ। ਦੋ ਦਿਨ ਪਹਿਲਾਂ ਉਹ ਅਪਣੀ ਦੁਕਾਨ ਦਾ ਅੱਧਾ ਕੁ ਸ਼ਟਰ ਸੁੱਟ ਕੇ ਕੰਮ ਚਲਾ ਗਿਆ। ਜਦ ਵਾਪਸ ਆਇਆ ਤਾਂ ਦੁਕਾਨ ‘ਚੋਂ ਲੈਪਟਾਪ ਗਾਇਬ ਸੀ, ਜਿਸ ਦੀ ਉਸ ਨੇ ਬਹੁਤ ਭਾਲ ਕੀਤੀ ਪਰ ਸ਼ੱਕ ਦੀ ਸੂਈ ਅਪਣੇ ਸਾਥੀ ਦੇਵੀ ਦੱਤ ਤੇ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਜਿੱਤ ਲਏ 2,11,42,495 ਰੁਪਏ ਦੇ ਇਨਾਮ
ਪੁਲਸ ਨੇ ਦੇਵੀਦੱਤ ਨੂੰ ਮੁਕੱਦਮੇ ‘ਚ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਪਾਰਟੀ ਨੇ ਘੁੜੈਲੀ ਰੋਡ ਤੋਂ ਦੇਵੀ ਦੱਤ ਨੂੰ ਕਾਬੂ ਕਰਕੇ ਚੋਰੀ ਕੀਤਾ ਲੈਪਟਾਪ ਬਰਾਮਦ ਕਰਵਾਇਆ। ਜਾਂਚ ਅਧਿਕਾਰੀ ਅਨੁਸਾਰ ਦੇਵੀਦੱਤ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਮੋਕੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਮੁਨਸ਼ੀ ਕਰਮਜੀਤ ਕੌਰ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8