ਜਾਣੋ ਕਿਨ੍ਹਾਂ ਜ਼ਿਲਿਆਂ ''ਚ ਅਜੇ ਵੀ ਨਹੀਂ ਪਹੁੰਚਿਆ ਕਣਕ ਦਾ ਇਕ ਵੀ ਦਾਣਾ

04/09/2017 2:08:27 PM

ਫਿਰੋਜ਼ਪੁਰ— ਹੋਲੀ ਰਫਤਾਰ ਨਾਲ ਪ੍ਰਦੇਸ਼ ਦੇ ਵੱਖ-ਵੱਖ ਖਰੀਦ ਕੇਂਦਰਾਂ ''ਚ ਕਣਕ ਦੀ ਖਰੀਦ ਜਾਰੀ ਹੈ। ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਈ ਸਰਕਾਰੀ ਖਰੀਦ ਦੇ ਸੱਤਵੇਂ ਦਿਨ ਸ਼ੁੱਕਰਵਾਰ ਤੱਕ 12 ਜ਼ਿਲਿਆਂ ਤੋਂ 3914 ਮੀਟ੍ਰਿਕ ਟਨ ਕਣਕ ਦੀ ਖਰੀਦ ਦਰਜ ਕੀਤੀ ਗਈ ਹੈ, ਜਦੋਂਕਿ 7,819 ਮੀਟ੍ਰਿਕ ਟਨ ਕਣਕ ਮੰਡੀਆਂ ''ਚ ਪਹੁੰਚ ਚੁੱਕੀ ਸੀ। ਦੂਜੇ ਪਾਸੇ 10 ਜ਼ਿਲਿਆਂ ਅੰਮ੍ਰਿਤਸਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮੋਗਾ, ਪਠਾਨਕੋਟ, ਐਸ.ਬੀ.ਐਸ. ਨਗਰ ਅਤੇ ਤਰਨਤਾਰਨ ''ਚ ਅਜੇ ਤੱਕ ਕਣਕ ਨਹੀਂ ਆਈ ਹੈ।
ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ (ਮੋਹਾਲੀ) ਦੀ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਰਿਪੋਰਟ ਮੁਤਾਬਕ ਪ੍ਰਦੇਸ਼ ਦੇ 12 ਜ਼ਿਲਿਆਂ ਦੇ ਖਰੀਦ ਕੇਂਦਰਾਂ ਤੋਂ ਕੀਤੀ ਗਈ ਕਣਕ ਦੀ ਖਰੀਦ ''ਚੋਂ ਵਪਾਰੀ ਵਰਗ ਦਾ ਸਭ ਤੋਂ ਜ਼ਿਆਦਾ ਹਿੱਸਾ 1742 ਮੀਟ੍ਰਿਕ.ਟਨ ਹੈ। ਏਜੰਸੀਆਂ ''ਚ ਸਭ ਤੋਂ ਜ਼ਿਆਦਾ ਮਾਰਕਫੇਡ ਨੇ 625 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਸਭ ਤੋਂ ਜ਼ਿਆਦਾ ਪਟਿਆਲਾ ''ਚ 1310 ਮੀਟ੍ਰਿਕ ਟਨ ਅਤੇ ਉਸ ਤੋਂ ਬਾਅਦ ਐਸ.ਏ.ਐਸ. ਨਗਰ ''ਚ 1256 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ।


Related News