ਬਮਿਆਲ ਦਾਣਾ ਮੰਡੀ ''ਚ ਬਾਰਦਾਨਾਂ ਨਾ ਉਪਲਬਧ ਹੋਣ ਕਾਰਨ ਕਿਸਾਨ ਪ੍ਰੇਸ਼ਾਨ, ਨਹੀਂ ਹੋ ਰਹੀ ਕਣਕ ਦੀ ਖ਼ਰੀਦ

04/21/2024 6:04:41 PM

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਜਿੱਥੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ 'ਚ 1 ਅਪ੍ਰੈਲ ਤੋਂ ਹੀ ਮੰਡੀਆਂ ਦੇ ਵਿੱਚ ਫ਼ਸਲ ਦੀ ਖ਼ਰੀਦ ਸ਼ੁਰੂ  ਹੋ ਚੁੱਕੀ ਹੈ  ਪਰ ਜੇਕਰ ਗੱਲ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕੀ ਕਸਬਾ ਬਮਿਆਲ ਦੀ ਕੀਤੀ ਜਾਵੇ ਤਾਂ ਇਸ ਕਸਬੇ ਵਿੱਚ ਸਥਿਤ ਦਾਣਾ ਮੰਡੀਆਂ ਜੋ ਕਿ ਇਲਾਕੇ ਦੇ ਕਰੀਬ 60-65 ਪਿੰਡਾਂ ਦੇ ਲੋਕਾਂ ਨੂੰ ਫਸਲ ਦੀ ਖਰੀਦ  ਦੀ ਸੁਵਿਧਾ ਦਿੰਦੀਆਂ ਹਨ । ਇਨ੍ਹਾਂ ਮੰਡੀ ਵਿੱਚ ਹਾਲੇ ਤੱਕ ਵਿਭਾਗ ਵੱਲੋਂ ਬਾਰਦਾਨਾ ਨਾ ਉਪਲਬਧ ਕਰਵਾਏ ਜਾਣ ਕਾਰਨ ਇੱਕ ਵੀ ਖ਼ਰੀਦ ਨਹੀਂ ਪਾਈ ਗਈ ਹੈ। ਜਿਸਦੇ ਚਲਦੇ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ।

ਇਹ ਵੀ ਪੜ੍ਹੋ- ਗਰਭਵਤੀ ਔਰਤ ਨੂੰ ਜਿਊਂਦਾ ਸਾੜਨ ਦਾ ਮਾਮਲਾ: ਮਾਂ ਦੇ ਰੋਂਦੇ-ਕੁਰਲਾਉਂਦੇ ਬੋਲ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਕਿਸਾਨਾਂ ਦੀ ਮੰਨੀਏ ਤਾਂ ਇਲਾਕੇ ਵਿੱਚ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਕਿਸਾਨ ਵਾਢੀ ਇਸ ਕਰਕੇ ਨਹੀਂ ਕਰਵਾ ਪਾ ਰਹੇ ਕਿਉਂਕਿ ਕਿਸਾਨਾਂ ਨੂੰ ਮੰਡੀ ਧਾਰਕਾਂ ਵੱਲੋਂ ਫ਼ਸਲ ਦੀ ਖ਼ਰੀਦ ਦਾ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਬਮਿਆਲ ਦੀ ਦਾਣਾ ਮੰਡੀ 'ਚ ਫਸਲ ਦੀ ਭਰਾਈ ਲਈ ਬਾਰਦਾਨਾ ਉਪਲਬਧ ਨਹੀਂ ਹੈ ।ਜਿਸ ਦੇ ਚਲਦੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਚਿੰਤਿਤ ਹਨ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਬਦਲਾਅ ਹੋਣ ਕਾਰਨ ਵੀ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਰਹੀਆਂ । 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੇ ਭਰਾ, ਇਕ ਦੀ ਮੌਕੇ 'ਤੇ ਮੌਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਹਿੰਦਰ ਪਾਲ, ਰਘੁਵੀਰ ਸਿੰਘ,ਜਗਦੇਵ ਸਿੰਘ ,ਜਸਪਾਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਪੱਕਣ ਨੂੰ ਲਗਭਗ ਤਿਆਰ ਹੈ ਪਰ ਮੰਡੀ 'ਚ ਬਾਰਦਾਨਾਂ ਦੀ ਘਾਟ ਕਾਰਨ ਕਣਕ ਦੀ ਫ਼ਸਲ ਦੀ ਖ਼ਰੀਦ ਨਹੀਂ ਹੋ ਪੈ ਰਹੀ। ਜਿਸ ਦੇ ਚਲਦੇ  ਜਿਸ ਤਰ੍ਹਾਂ ਮੌਸਮ ਬਦਲ ਰਿਹਾ ਹੈ, ਉਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਬਾਰਦਾਨਾਂ ਨਾ ਹੋਣ ਕਰਕੇ  ਅਜਿਹੇ 'ਚ ਕਿਸਾਨ ਉਦੋਂ ਤੱਕ ਅਨਾਜ ਮੰਡੀ 'ਚ ਨਹੀਂ ਲੈ ਕੇ ਜਾ ਸਕਦੇ, ਜਦੋਂ ਤੱਕ ਮੰਡੀਆਂ ਵਿੱਚ ਫਸਲ ਦੀ ਭਰਾਈ ਲਈ ਬਾਰਦਾਨਾ ਉਪਲਬਧ ਨਹੀਂ ਕਰਵਾਇਆ ਜਾਂਦਾ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਮੰਡੀਆਂ ਚ ਬਾਰਦਾਨਾਂ  ਪਹੁੰਚਾਇਆ ਜਾਵੇ ਤਾਂ ਕਿ ਕਿਸਾਨਾਂ ਦੀ ਫਸਲ ਦੀ ਖਰੀਦ ਸ਼ੁਰੂ ਹੋ ਸਕੇ ।

ਇਹ ਵੀ ਪੜ੍ਹੋ-  ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News