ਇਕ ਪਾਸੇ ਮੌਸਮ ਖ਼ਰਾਬ, ਦੂਜੇ ਪਾਸੇ ਮੰਡੀਆਂ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ, ਕਿਸਾਨ ਹੋ ਰਹੇ ਪਰੇਸ਼ਾਨ

Monday, Apr 29, 2024 - 06:12 PM (IST)

ਇਕ ਪਾਸੇ ਮੌਸਮ ਖ਼ਰਾਬ, ਦੂਜੇ ਪਾਸੇ ਮੰਡੀਆਂ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ, ਕਿਸਾਨ ਹੋ ਰਹੇ ਪਰੇਸ਼ਾਨ

ਸੁਲਤਾਨਪੁਰ ਲੋਧੀ (ਸੋਢੀ)-ਇਕ ਪਾਸੇ ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਰਹਿ ਰਿਹਾ ਹੈ ਅਤੇ ਦੂਜੇ ਪਾਸੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਕਣਕ ਦੀ ਕਟਾਈ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਦਾਣਾ ਮੰਡੀ ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ ਅਤੇ ਟਿੱਬਾ ਆਦਿ ਸਮੂਹ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ।

ਦਾਣਾ ਮੰਡੀਆਂ ਵਿਚ ਖ਼ਰੀਦ ਦੇ ਪ੍ਰਬੰਧ ਭਾਵੇਂ ਬਹੁਤ ਵਧੀਆ ਹਨ ਪਰ ਲੇਬਰ ਦੀ ਘਾਟ ਕਾਰਨ ਅਤੇ ਦਾਣਾ ਮੰਡੀ ਸੁਲਤਾਨਪੁਰ ਲੋਧੀ ਅਤੇ ਹੋਰਨਾਂ ਵਿਚੋਂ ਲਿਫਟਿੰਗ ਦੀ ਬਹੁਤ ਢਿੱਲੀ ਰਫ਼ਤਾਰ ਹੋਣ ਕਾਰਨ ਆੜ੍ਹਤੀ, ਕਿਸਾਨ ਤੇ ਮਜ਼ਦੂਰ ਸਾਰੇ ਪ੍ਰੇਸ਼ਾਨ ਹਨ। ਅਸਮਾਨ ਵਿਚ ਹਰ ਰੋਜ਼ ਬੱਦਲ ਛਾਏ ਰਹਿੰਦੇ ਹਨ ਅਤੇ ਮੌਸਮ ਵਿਭਾਗ ਨੇ ਵੀ 30 ਅਪ੍ਰੈਲ ਤੱਕ ਮੀਂਹ ਅਤੇ ਹਨੇਰੀ ਆਉਣ ਦੀ ਚਿਤਾਵਨੀ ਦਿੱਤੀ ਹੋਈ ਹੈ ਪਰ ਸੁਲਤਾਨਪੁਰ ਲੋਧੀ ਵਿਚ ਲਿਫ਼ਟਿੰਗ ਠੇਕੇਦਾਰ ਦੀ ਬੇਧਿਆਨੀ ਕਾਰਨ ਭਰੀਆਂ ਹੋਈਆਂ ਬੋਰੀਆਂ ਮੰਡੀਆਂ ਵਿਚ ਧਾਕਾਂ ਲਗਾ ਕੇ ਨੀਲੇ ਅਸਮਾਨ ਹੇਠਾਂ ਹੀ ਰੱਖੀਆਂ ਜਾ ਰਹੀਆਂ ਹਨ ਅਤੇ ਅਗਰ ਬਾਰਿਸ਼ ਜ਼ਿਆਦਾ ਆ ਗਈ ਤਾਂ ਪੂਰੀ ਤਰ੍ਹਾਂ ਸੁੱਕੀ ਕਣਕ ਵੀ ਮੀਂਹ ਨਾਲ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

PunjabKesari

ਇਹ ਵੀ ਪੜ੍ਹੋ-ਜਲੰਧਰ: ਸਵਿੱਫਟ ਗੱਡੀ 'ਚ ਆਏ ਵੱਡੇ ਘਰਾਂ ਦੇ ਕਾਕੇ, ਰਾਤ ਦੇ ਹਨੇਰੇ 'ਚ ਕਰ ਗਏ ਵੱਡਾ ਕਾਂਡ (ਵੀਡੀਓ)

ਹੋਰ ਜਾਣਕਾਰੀ ਅਨੁਸਾਰ ਕੁਝ ਆੜ੍ਹਤੀ ਆਪਣੇ ਪੱਲਿਓ ਖ਼ਰਚਾ ਕਰਕੇ ਹੀ ਲਿਫ਼ਟਿੰਗ ਦਾ ਕੰਮ ਦਾ ਨਿਪਟਾਰਾ ਕਰ ਰਹੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਬਹੁਤ ਹੀ ਘੱਟ ਪੈਸੇ ਸਬੰਧਤ ਠੇਕੇਦਾਰ ਵੱਲੋਂ ਦਿੱਤੇ ਜਾਂਦੇ ਹਨ। ਮੌਸਮ ਦੇ ਬਦਲੇ ਮਜ਼ਾਜ ਕਾਰਨ ਜਿੱਥੇ ਗਰਮੀ ਘੱਟ ਹੋਈ ਹੈ ਪਰ ਥੋੜ੍ਹਾ ਜਿਹਾ ਵੀ ਮੀਂਹ ਆਉਣ ’ਤੇ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਆੜ੍ਹਤੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਠੇਕੇਦਾਰ ਨੇ ਮੰਡੀਆਂ ਵਿਚੋਂ ਲਿਫ਼ਟਿੰਗ ਦਾ ਠੇਕਾ ਲਿਆ ਹੈ, ਉਹ ਖ਼ੁਦ ਸਰਕਾਰੀ ਖ਼ਰੀਦ ਕੀਤੀ ਕਣਕ ਦੀਆਂ ਬੋਰੀਆਂ ਮੰਡੀਆਂ ’ਚੋਂ ਨਾਲੋ ਨਾਲ ਚੁਕਾਈ ਕਰਨ ਦੇ ਪ੍ਰਬੰਧ ਕਰੇ। ਕੁਝ ਕਿਸਾਨਾਂ ਇਹ ਵੀ ਕਿਹਾ ਕਿ ਮੰਡੀਆਂ ਵਿਚ ਖਰੀਦ ਤੇ ਲਿਫਟਿੰਗ ਦਾ ਕੰਮ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਹੈ ਅਤੇ ਉਪਰੋਂ ਮੌਸਮ ਵੀ ਖ਼ਰਾਬ ਹੋ ਰਿਹਾ ਹੈ।

PunjabKesari

ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ। ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਨੇ ਕਿਹਾ ਕਿ ਕਣਕ ਦੀ ਖਰੀਦ ਨਾਲੋ ਨਾਲ ਜੰਗੀ ਪੱਧਰ ’ਤੇ ਚੱਲ ਰਹੀ ਹੈ ਤੇ ਲਿਫਟਿੰਗ ਦਾ ਕੰਮ ਵੀ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਅਤੇ ਆੜ੍ਹਤੀ ਨੂੰ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦ ਕੀਤਾ ਜਾਵੇਗਾ ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News