ਅਣਚਾਹੇ ਬੱਚਿਆਂ ਦਾ ਜੀਵਨ ਬਚਾਉਣ ਲਈ ਸਥਾਪਤ ਕੀਤੇ ਪੰਘੂੜੇ ’ਚ ਪੂਰਾ ਸਾਲ ਇਕ ਵੀ ਬੱਚਾ ਕਿਸੇ ਨੇ ਨਹੀਂ ਰੱਖਿਆ

Saturday, May 04, 2024 - 12:21 PM (IST)

ਅਣਚਾਹੇ ਬੱਚਿਆਂ ਦਾ ਜੀਵਨ ਬਚਾਉਣ ਲਈ ਸਥਾਪਤ ਕੀਤੇ ਪੰਘੂੜੇ ’ਚ ਪੂਰਾ ਸਾਲ ਇਕ ਵੀ ਬੱਚਾ ਕਿਸੇ ਨੇ ਨਹੀਂ ਰੱਖਿਆ

ਗੁਰਦਾਸਪੁਰ (ਵਿਨੋਦ)-ਜ਼ਿਲ੍ਹਾ ਗੁਰਦਾਸਪੁਰ ’ਚ ਅਣਚਾਹੇ ਬੱਚਿਆਂ ਨੂੰ ਉਨ੍ਹਾਂ ਦੀ ਹੱਤਿਆ ਕਰਨ ਤੋਂ ਬਚਾਉਣ ਦੇ ਲਈ ਜਾਂ ਅਵਿਆਹੁਤਾ ਕੁੜੀਆਂ ਵੱਲੋਂ ਪੈਦਾ ਹੋਏ ਬੱਚਿਆਂ ਨੂੰ ਕੁੱਤਿਆਂ ਦੇ ਸਾਹਮਣੇ ਨੋਚ ਨੋਚ ਕੇ ਮਰਨਲਈ ਸੁੱਟਣ ਤੋਂ ਬਚਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਕ ਸਾਲ ਪਹਿਲਾ ਜੋ ਪੰਘੂੜਾ ਯੋਜਨਾ ਸਹੂਲਤ ਸ਼ੁਰੂ ਕੀਤੀ ਸੀ, ਉਹ ਪੂਰਾ ਸਾਲ ਕੰਮ ਨਹੀਂ ਆਈ, ਕਿਉਂਕਿ ਪੂਰੇ ਸਾਲ ’ਚ ਇਕ ਵੀ ਨਵਜਾਤ ਬੱਚਾ ਇਸ ਪੰਘੂੜੇ ਵਿਚ ਕਿਸੇ ਨੇ ਨਹੀਂ ਪਾਇਆ। 

ਕਿੱਥੇ ਸਥਾਪਤ ਹੈ ਇਹ ਪੰਘੂੜਾ 

ਸਾਬਕਾ ਜ਼ਿਲ੍ਹਾ ਮੈਜਿਸਟਰੇਟ ਡਾ: ਹਿਮਾਂਸ਼ੂ ਅਗਰਵਾਲ ਨੇ ਨਵਜਾਤ ਬੱਚਿਆਂ ਵਿਸ਼ੇਸ਼ ਕਰਕੇ ਕੁੜੀਆਂ ਨੂੰ ਜਨਮ ਹੁੰਦੇ ਹੀ ਮਾਰ ਦਿੱਤੇ ਜਾਣ ਜਾਂ ਅਵਿਆਹੁਤਾ ਕੁੜੀਆਂ ਵੱਲੋਂ ਆਪਣੀ ਗਲਤੀ ਦੇ ਕਾਰਨ ਬੱਚੇ ਨੂੰ ਕੁੱਤੇ ਦੇ ਸਾਹਮਣੇ ਮਰਨ ਲਈ ਸੁੱਟ ਦੇਣ ਤੋਂ ਬਚਾਉਣ  ਲਈ ਬੱਸ ਸਟੈਂਡ ਦੇ ਪਿੱਛੇ ਦੀ ਸੜਕ 'ਤੇ ਰੈੱਡ ਕਰਾਂਸ ਭਵਨ ਦੇ ਬਾਹਰ ਇਕ ਪੰਘੂੜਾ 2 ਮਈ 2023 ਨੂੰ ਲਗਾਇਆ ਗਿਆ ਸੀ। ਜਦੋਂ ਇਹ ਪੰਗੁੜਾ ਸਥਾਪਿਤ ਕੀਤਾ ਗਿਆ ਸੀ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਡਾ: ਹਿਮਾਂਸ਼ੂ ਅਗਰਵਾਲ ਨੇ ਇਸ ਪੰਗੁੜਾ ਨਾਲ ਸਬੰਧਤ ਕਈ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਸੀ। ਕਿਉਂਕਿ ਉਸ ਸਮੇਂ ਜ਼ਿਲ੍ਹਾ ਮੈਜਿਸਟਰੇਟ ਡਾ: ਹਿਮਾਂਸ਼ੂ ਅਗਰਵਾਲ ਨੇ ਇਸ ਪੰਘੂੜੇ ਨੂੰ ਕੂੜੇ ’ਚ ਪਾਏ ਜਾਣ ਜਾਂ ਕੁੱਤਿਆਂ ਵੱਲੋਂ ਨਵਜੰਮੇ ਬੱਚਿਆਂ ਨੂੰ ਖੁਰਚਣ ਦੀਆਂ ਘਟਨਾਵਾਂ ਸਮੇਂ-ਸਮੇਂ ’ਤੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਹ ਪੰਘੂੜਾ ਲਗਾਇਆ ਸੀ , ਪਰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਇੱਕ ਵੀ ਨਵਜੰਮੇ ਬੱਚੇ ਨੂੰ ਇਸ ਪੰਘੂੜੇ ਵਿੱਚ ਨਹੀਂ ਪਾਇਆ।

ਇਹ ਵੀ ਪੜ੍ਹੋ- ਚੋਣ ਡਿਊਟੀ ’ਚ ਰੁੱਝੇ ਸਾਢੇ 5 ਹਜ਼ਾਰ ਅਧਿਆਪਕ, ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਪਈ ਮੱਠੀ

ਇਸ ਪੰਘੂੜੇ ਦੀ ਕੀ ਹੈ ਵਿਸ਼ੇਸ਼ਤਾ

ਇਸ ਪੰਘੂੜੇ ਵਿੱਚ ਅਜਿਹਾ ਪ੍ਰਬੰਧ ਕੀਤਾ ਗਿਆ ਹੈ ਕਿ ਜਿਵੇਂ ਹੀ ਕੋਈ ਬੱਚੇ ਨੂੰ ਇਸ ਵਿੱਚ ਪਾਉਂਦਾ ਹੈ ਤਾਂ ਕੁਝ ਸਕਿੰਟਾਂ ਬਾਅਦ ਘੰਟੀ ਵੱਜਣ ਲੱਗ ਜਾਂਦੀ ਹੈ। ਜਿਵੇਂ ਹੀ ਘੰਟੀ ਵੱਜਦੀ ਹੈ, ਇਸ ਪੰਗੂੜੇ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਪੰਘੂੜੇ ਵਿੱਚ ਪਏ ਬੱਚੇ ਨੂੰ ਚੁੱਕ ਕੇ ਸੁਰੱਖਿਅਤ ਥਾਂ ’ਤੇ ਲੈ ਜਾਵੇਗਾ ਅਤੇ ਉਸ ਨੂੰ ਪਹਿਲਾਂ ਡਾਕਟਰੀ ਦੇਖਭਾਲ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਸ ਨੂੰ ਵਿਸ਼ੇਸ਼ ਘਰ ਵਿੱਚ ਰੱਖਿਆ ਜਾਵੇਗਾ ਅਤੇ ਪਾਲਣ ਪੋਸ਼ਣ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਉਕਤ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਕੁਝ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਬੱਚਾ ਉਸ ਜੋੜੇ ਨੂੰ ਸੌਂਪ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-  ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼

ਇਸ ਪੰਘੂੜੇ ਵਿੱਚ ਕੋਈ ਬੱਚਾ ਨਹੀਂ ਆਇਆ

 ਜਿਸ ਜਗ੍ਹਾ ਇਹ ਪੰਘੂੜਾ ਸਥਾਪਿਤ ਕੀਤਾ ਗਿਆ ਹੈ, ਉੱਥੇ ਇੱਕ ਹੋਟਲ, ਤਿੰਨ-ਚਾਰ ਰੈਸਟੋਰੈਂਟ ਅਤੇ ਕਈ ਰੇਹੜੀਆਂ ਆਦਿ ਹਨ। ਇਸੇ ਤਰ੍ਹਾਂ ਸਥਾਪਿਤ ਪੰਘੂੜੇ ਨੇੜੇ ਇੱਕ ਮੰਦਰ ਅਤੇ ਪੁੱਡਾ ਦੀ ਕਲੋਨੀ ਹੈ। ਜਦੋਂ ਕਿ ਇਸ ਚੌਕ ਵਿੱਚ ਸ਼ਹੀਦੀ ਪਾਰਕ ਅਤੇ ਟੈਕਸੀ ਸਟੈਂਡ ਵੀ ਬਣਿਆ ਹੋਇਆ ਹੈ। ਜਿਸ ਕਾਰਨ ਇਸ ਸਥਾਨ ਲੋਕ ਕਿਸੇ ਅਣਚਾਹੇ ਬੱਚੇ ਨੂੰ ਪਾਉਣ ਲਈ ਇਸ ਲਈ ਨਹੀਂ ਆਉਦੇ, ਤਾਂ ਕਿ ਉਨ੍ਹਾਂ ਦੀ ਪਹਿਚਾਣ ਨਾ ਹੋ ਜਾਏ। ਇਸ ਸੜਕ ਅਤੇ ਪਾਸ ਦੇ ਚੌਂਕ ਵਿਚ ਰਾਤ ਲਗਭਗ 12 ਵਜੇ ਤੱਕ ਭੀੜ ਰਹਿੰਦੀ ਹੈ ਜਿਸ ਕਾਰਨ ਇਸ ਚੌਂਕ ਵਿਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿਣ ਦੇ ਕਾਰਨ ਸਾਰਾ ਸਾਲ ਇਹ ਪੰਘੂੜਾ ਕਿਸੇ ਬੱਚੇ ਦਾ ਇੰਤਜ਼ਾਰ ਕਰਦਾ ਰਿਹਾ। ਇਸ ਪੰਘੂੜੇ ਨੂੰ ਸਥਾਪਤ ਕਰਨ ਵਿਚ ਚਾਈਲਡ ਲਾਈਨ ਸੰਸਥਾਂ ਦਾ ਵੀ ਸਹਿਯੋਗ ਸੀ।

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ 'ਚ ਸ਼ਾਮਲ

ਚਾਈਲਡ ਲਾਈਨ ਸੰਸਥਾ ਦੇ ਸਕੱਤਰ ਦਾ ਕੀ ਕਹਿਣਾ ਹੈ

ਜਦੋਂ ਇਸ ਸਬੰਧੀ ਚਾਈਲਡ ਲਾਈਨ ਸੰਸਥਾਂ ਦੇ ਸਕੱਤਰ ਰਮੇਸ਼ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਇਹ ਪੰਘੂੜਾ ਸਥਾਪਿਤ ਕੀਤਾ ਗਿਆ ਸੀ ਤਾਂ ਸਾਨੂੰ ਉਮੀਦ ਸੀ ਕਿ ਅਣਚਾਹੇ ਬੱਚਿਆਂ ਨੂੰ ਬਚਾਉਣਾ ਆਸਾਨ ਹੋਵੇਗਾ। ਇਸ ਸਬੰਧੀ ਕਾਫੀ ਪ੍ਰਚਾਰ ਵੀ ਕੀਤਾ ਗਿਆ, ਪਰ ਸਾਰਾ ਸਾਲ ਇਕ ਵੀ ਬੱਚਾ ਇਸ ਪੰਘੂੜੇ ’ਚ ਨਾ ਆਉਣ ਤੇ ਅਸੀਂ ਫਿਰ ਤੋਂ ਵਿਚਾਰ ਵਟਾਂਦਰਾ ਕਰਾਂਗੇ। ਇਸ ਸਬੰਧੀ ਲੋਕਾਂ ਦੇ ਸੁਝਾਅ ਵੀ ਲਏ ਜਾਣਗੇ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਤੇ BSF ਦੀ ਵੱਡੀ ਕਾਮਯਾਬੀ, ਸਰਹੱਦ ਨੇੜਿਓਂ 26 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News