ਦਾਣਾ ਮੰਡੀ ’ਚ ਅਣਪਛਾਤਿਆਂ ਨੇ ਮਜ਼ਦੂਰ ਨੂੰ ਮਾਰਿਆ ਦਾਤਰ, ਜ਼ਖ਼ਮੀ
Saturday, May 18, 2024 - 06:17 PM (IST)
ਬਟਾਲਾ (ਸਾਹਿਲ)-ਦਾਣਾ ਮੰਡੀ ਵਿਖੇ 2 ਅਣਪਛਾਤਿਆਂ ਨੇ ਮਜ਼ਦੂਰ ਦੇ ਸਿਰ ’ਤੇ ਦਾਤਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਡੇਵਿਡ ਮਸੀਹ ਪੁੱਤਰ ਸੁਰਿੰਦਰ ਮਸੀਹ ਵਾਸੀ ਪਿੰਡ ਨਿੱਕਾ ਠੇਠਰਕੇ ਨੇ ਦੱਸਿਆ ਕਿ ਮੈਂ ਨਵੀਂ ਦਾਣਾ ਮੰਡੀ ਵਿਖੇ ਦੁਕਾਨ ਨੰ.12 ’ਤੇ ਕੰਮ ਕਰਦਾ ਹਾਂ ਅਤੇ ਬਾਅਦ ਦੁਪਹਿਰ ਪਿਕਅਪ ਗੱਡੀ ’ਤੇ ਸਵਾਰ ਹੋ ਕੇ 2 ਵਿਅਕਤੀ ਆਏ, ਜਿਨ੍ਹਾਂ ਨੇ ਸਾਡੀ ਦੁਕਾਨ ਤੋਂ 2 ਤੋੜੇ ਕਣਕ ਗੱਡੀ ਵਿਚ ਸੁੱਟ ਲਈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਹੰਗਾਮਾ, ਗੋਲੀਆਂ ਚੱਲਣ ਦਾ ਦਾਅਵਾ
ਉਸ ਦੱਸਿਆ ਕਿ ਜਦੋਂ ਮੈਨੂੰ ਇਸ ਬਾਰੇ ਪਤਾ ਚੱਲਿਆ ਤਾਂ ਮੈਂ ਦੋਵਾਂ ਵਿਅਕਤੀਆਂ ਨੂੰ ਫੜਨ ਲਈ ਗੱਡੀ ਵੱਲ ਭੱਜਿਆ ਤਾਂ ਉਨ੍ਹਾਂ ਗੱਡੀ ਰੋਕ ਕੇ ਮੇਰੇ ਸਿਰ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਕੇ ਡਿੱਗ ਪਿਆ ਅਤੇ ਅਣਪਛਾਤੇ ਗੱਡੀ ਭਜਾ ਕੇ ਲੈ ਗਏ। ਉਪਰੰਤ ਮੈਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਉਸ ਦੱਸਿਆ ਕਿ ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਹੀਟ ਵੇਵ ਨੇ ਕੱਢੇ ਵੱਟ, ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8