ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਬਦਲੇ ਹੋਏ ਮੌਸਮ ਦੇ ਮਿਜਾਜ਼ ਨੇ ਕਣਕ ਦੀ ਕਟਾਈ ਤੇ ਵਡਾਈ ਇਕ ਵਾਰ ਫਿਰ ਤੋਂ ਰੋਕੀ
Monday, Apr 29, 2024 - 01:40 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਂਡਾ ਇਲਾਕੇ ਵਿੱਚ ਅੱਜ ਸਵੇਰ ਸਮੇਂ ਹੋਈ ਇਕ ਵਾਰ ਫਿਰ ਤੋਂ ਦਰਮਿਆਨੀ ਅਤੇ ਹਲਕੀ ਬਾਰਿਸ਼ ਨੇ ਜਿੱਥੇ ਕਣਕ ਦੀ ਵਡਾਈ ਨੂੰ ਰੋਕ ਦਿੱਤਾ ਹੈ ਉੱਥੇ ਹੀ ਦਾਣਾ ਮੰਡੀ ਟਾਂਡਾ ਵਿੱਚ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਦੇ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਬਦਲ ਰਹੇ ਮੌਸਮ ਦੇ ਮਿਜਾਜ਼ ਕਾਰਨ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੀ ਬੜਾਈ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਅਜੇ ਤੱਕ ਇਲਾਕੇ ਅੰਦਰ ਹੁਣ ਤੱਕ ਕਰੀਬ 50% ਤੱਕ ਹੀ ਕਣਕ ਦੀ ਕਟਾਈ ਅਤੇ ਵਡਾਈ ਦਾ ਕੰਮ ਕੀਤਾ ਗਿਆ ਜਦਕਿ ਦੂਸਰੇ ਪਾਸੇ ਕਿਸਾਨਾਂ ਵੱਲੋਂ ਧੂਰੀ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਸੀ ਕਿ ਅੱਜ ਸਵੇਰੇ ਇਕ ਵਾਰ ਫਿਰ ਤੋਂ ਹੋਈ ਬਾਰਿਸ਼ ਨੇ ਇਹ ਕੰਮ ਰੋਕ ਦਿੱਤਾ, ਉੱਥੇ ਹੀ ਦਾਣਾ ਮੰਡੀ ਟਾਂਡਾ ਵਿੱਚ ਵੱਡੀ ਪੱਧਰ 'ਤੇ ਖ਼ਰੀਦ ਕੀਤੀ ਹੋਈ ਕਣਕ ਦੀ ਸੰਭਾਲ ਵਾਸਤੇ ਦਾਣਾ ਮੰਡੀ ਟਾਂਡਾ ਦੇ ਕਰਮਚਾਰੀਆਂ ਅਤੇ ਕਿਸਾਨਾਂ ਨੂੰ ਉੱਦਮ ਕਰਨਾ ਪਿਆ ਅਤੇ ਲੱਗੀਆਂ ਹੋਈਆਂ ਕਣਕ ਦੀਆਂ ਬੋਰੀਆਂ ਨੂੰ ਤਰਪਾਲਾਂ ਅਤੇ ਹੋਰ ਚੀਜ਼ਾਂ ਨਾਲ ਢੱਕ ਕੇ ਬਰਸਾਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ।
ਇਹ ਵੀ ਪੜ੍ਹੋ- ਅਮਰੀਕਨ ਫਲਾਈਟ ’ਚ ਕੁੜੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ, ਟਾਇਲਟ ’ਚ ਲੁਕਾ ਕੇ ਰੱਖਿਆ ਸੀ ਕੈਮਰਾ
ਹਾਲਾਂਕਿ ਬਾਰਿਸ਼ ਹੋਣ ਨਾਲ ਇੱਕਦਮ ਵਧੇ ਹੋਏ ਤਾਪਮਾਨ ਵਿੱਚ ਗਿਰਾਵਟ ਆਈ ਹੈ। ਉਧਰ ਦੂਜੇ ਪਾਸੇ ਬੀਤੇ ਸਮੇਂ ਵਿੱਚ ਦਾਣਾ ਮੰਡੀ ਟਾਂਡਾ ਇਸ ਦੀ ਸਹਾਇਕ ਮੰਡੀਆਂ ਵਿੱਚ ਹੁਣ ਤੱਕ ਕਣਕ ਦੇ ਸੀਜ਼ਨ ਦੌਰਾਨ ਹੁਣ ਤੱਕ 162356 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਾਣਾ ਮੰਡੀ ਟਾਂਡਾ ਦੇ ਮੰਡੀ ਸੁਪਰਵਾਈਜ਼ਰ ਅਮਰਜੀਤ ਸਿੰਘ ਜੋਨੀ ਅਤੇ ਮੰਡੀ ਸੁਪਰਵਾਈਜ਼ਰ ਨਵਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਡੀ. ਐੱਮ. ਓ. ਕਮ ਸੈਕਟਰੀ ਮਾਰਕੀਟ ਕਮੇਟੀ ਟਾਂਡਾ ਬਿਕਰਮਜੀਤ ਸਿੰਘ ਦੀ ਨਿਗਰਾਨੀ ਹੇਠ ਹੋ ਰਹੀ ਮੌਜੂਦਾ ਕਣਕ ਦੀ ਖ਼ਰੀਦ ਦੌਰਾਨ ਸਰਕਾਰੀ ਖ਼ਰੀਦ ਏਜੰਸੀਆਂ ਮਾਰਕਫੈੱਡ, ਪਨਗਰੇਨ ਅਤੇ ਪਨਸਪ ਵੱਲੋਂ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਦਾਣਾ ਮੰਡੀ ਟਾਂਡਾ ਵਿੱਚ 105693 ਕੁਇੰਟਲ, ਮਿਆਣੀ ਮੰਡੀ ਵਿੱਚ 34189 ਕੁਇੰਟਲ, ਜਲਾਲਪੁਰ ਮੰਡੀ ਵਿੱਚ 30660 ਕੁਇੰਟਲ, ਨੱਥੂਪੁਰ ਮੰਡੀ ਵਿੱਚ 24830 ਕੁਇੰਟਲ, ਖੋਖਰ ਮੰਡੀ ਵਿੱਚ 47120 ਕੁਇੰਟਲ ਕੰਧਾਲਾ ਜੱਟਾ ਮੰਡੀ ਵਿੱਚ 4731 ਕੁਇੰਟਲ ,ਕੰਧਾਲਾ ਸ਼ੇਖਾ ਮੰਡੀ ਵਿੱਚ 6841 ਕੁਇੰਟਲ ਅਤੇ ਘੋੜਾਵਾਹਾ ਦਾਣਾ ਮੰਡੀ ਵਿੱਚ ਕੁੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8