ਮੰਡੀਆਂ ’ਚ ਕਣਕ ਦੀ ਆਮਦ 2,23,860 ਮੀਟ੍ਰਿਕ ਟਨ, ਅਣਲਿਫ਼ਟਿਡ 1,42,578 ਮੀਟ੍ਰਿਕ ਟਨ ਕਣਕ ਦੇ ਲੱਗੇ ਢੇਰ
Thursday, May 02, 2024 - 05:57 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਅੰਕੜਾ 2 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਿਆ ਹੈ ਜਦਕਿ ਅਨਾਜ ਮੰਡੀਆਂ ’ਚ ਲਿਫ਼ਟਿੰਗ ਹੌਲੀ ਹੋਣ ਕਾਰਨ ਬੁੱਧਵਾਰ ਸ਼ਾਮ ਤੱਕ 57 ਫ਼ੀਸਦੀ ਦੇ ਕਰੀਬ ਕਣਕ ਦੀ ਲਿਫ਼ਟਿੰਗ ਹੋ ਸਕੀ। ਜ਼ਿਲ੍ਹਾ ਮੰਡੀ ਬੋਰਡ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿਚ 2,23,880 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ’ਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 2,23,860 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਇਸ ਦੌਰਾਨ ਮਾਰਕੀਟ ਕਮੇਟੀ ਨਵਾਂਸ਼ਹਿਰ ਦੀਆਂ ਮੰਡੀਆਂ ਵਿਚ 1,09,843 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ, ਮਾਰਕੀਟ ਕਮੇਟੀ ਬੰਗਾ ਅਧੀਨ ਪੈਂਦੀਆਂ ਮੰਡੀਆਂ ਵਿਚ 78,949 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਮਾਰਕੀਟ ਕਮੇਟੀ ਬਲਾਚੌਰ ਅਧੀਨ ਦਾਣਾ ਮੰਡੀਆਂ ’ਚ 35,088 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ। ਵਿਭਾਗ ਨੇ ਦੱਸਿਆ ਕਿ ਪਨਗ੍ਰੇਨ ਤੋਂ 54,381 ਮੀਟ੍ਰਿਕ ਟਨ, ਐੱਫ਼. ਸੀ. ਆਈ. ਤੋਂ 22,782 ਮੀਟ੍ਰਿਕ ਟਨ, ਮਾਰਕਫੈੱਡ ਤੋਂ 59,740 ਮੀਟ੍ਰਿਕ ਟਨ, ਪਨਸਪ ਤੋਂ 50,909 ਮੀਟ੍ਰਿਕ ਟਨ, ਵੇਅਰਹਾਊਸ ਤੋਂ 33,492 ਮੀਟ੍ਰਿਕ ਟਨ ਅਤੇ 2556 ਮੀਟ੍ਰਿਕ ਟਨ ਨਿੱਜੀ ਤੌਰ ’ਤੇ ਕਣਕ ਦੀ ਖਰੀਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ
ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚੋਂ ਬੁੱਧਵਾਰ ਸ਼ਾਮ ਤੱਕ 81,282 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ, ਜਦਕਿ 1,42,578 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ ਹੋਣੀ ਬਾਕੀ ਹੈ, ਜਿਸ ਕਾਰਨ ਇੱਥੇ ਕਣਕ ਦੇ ਢੇਰ ਲੱਗੇ ਹੋਏ ਹਨ। ਜਾਣਕਾਰੀ ਦਿੰਦਿਆਂ ਵਿਭਾਗ ਨੇ ਦੱਸਿਆ ਕਿ ਪਿਛਲੇ ਸਾਲ ਦੇ ਸੀਜ਼ਨ ਦੌਰਾਨ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੁੱਲ 2,69,488 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ, ਜਦਕਿ ਪਿਛਲੇ ਸਾਲ 1 ਮਈ ਤੱਕ 2,39,026 ਮੀਟ੍ਰਿਕ ਟਨ ਕਣਕ ਦਾਣਾ ਮੰਡੀਆਂ ਵਿਚ ਆਈ ਸੀ।
ਇਹ ਵੀ ਪੜ੍ਹੋ- ਹਾਦਸੇ ਨੇ ਉਜਾੜੀਆਂ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ, 7 ਮਹੀਨੇ ਦੀ ਬੱਚੀ ਦੀ ਹੋਈ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8