ਚੌਂਕੀਮਾਨ ਤੋਂ ਭੂੰਦਡ਼ੀ ਵਾਲੀ ਸਡ਼ਕ ਹੋਈ ਖਸਤਾ ਹਾਲਤ

Sunday, Mar 03, 2019 - 03:55 AM (IST)

ਚੌਂਕੀਮਾਨ ਤੋਂ ਭੂੰਦਡ਼ੀ ਵਾਲੀ ਸਡ਼ਕ ਹੋਈ ਖਸਤਾ ਹਾਲਤ
ਖੰਨਾ (ਗਗਨਦੀਪ)-ਅੱਡਾ ਚੌਂਕੀਮਾਨ ਤੋਂ ਵਾਇਆ ਗੁਡ਼ੇ ਤੇ ਪਿੰਡ ਸਵੱਦੀ ਕਲਾਂ ਤੋਂ ਭੂੰਦਡ਼ੀ ਨੂੰ ਜੋਡ਼ਨ ਵਾਲੀ ਸਡ਼ਕ ਦੀ ਹਾਲਤ ਖਸਤਾ ਹੋਈ ਪਈ ਹੈ ਅਤੇ ਇਹ ਸਡ਼ਕ ਥਾਂ-ਥਾਂ ਤੋਂ ਟੁੱਟੀ ਪਈ ਹੈ । ਸਡ਼ਕ ਵਿਚ ਪਏ ਵੱਡੇ-ਵੱਡੇ ਟੋਏ ਹਾਦਸੇ ਦਾ ਕਾਰਨ ਬਣ ਸਕਦੇ ਹਨ।ਇਸ ਮੌਕੇ ਪੰਚ ਗੁਰਦੀਪ ਸਿੰਘ ਕਾਕਾ ਸਵੱਦੀ, ਬਲਾਕ ਸੰਮਤੀ ਮੈਂਬਰ ਜਥੇਦਾਰ ਜਰਨੈਲ ਸਿੰਘ ਗੁਡ਼ੇ, ਸਮਾਜ ਸੇਵੀ ਅਵਤਾਰ ਸਿੰਘ ਤਾਰੀ ਸਵੱਦੀ, ਡਾ. ਅਮਰਜੀਤ ਸਿੰਘ ਸਿੱਧਵਾਂ, ਕੈਪਟਨ ਦਰਸ਼ਨ ਸਿੰਘ ਤਲਵੰਡੀ, ਸਾਬਕਾ ਸਰਪੰਚ ਚਰਨ ਸਿੰਘ ਗੁਡ਼ੇ, ਗੁਰਮੁੱਖ ਸਿੰਘ ਜੱਸੋਵਾਲ, ਮਹਿੰਦਰ ਸਿੰਘ, ਸੱਤਪਾਲ ਸਿੰਘ, ਕਰਮਜੀਤ ਸਿੰਘ, ਬਿੱਟੂ ਗੁਡ਼ੇ ਤੇ ਹਰਦੇਵ ਸਿੰਘ ਨੇ ਕਿਹਾ ਕਿ ਇਸ ਸਡ਼ਕ ਦੀ ਲੰਮੇ ਸਮੇਂ ਤੋਂ ਮੁਰੰਮਤ ਨਹੀਂ ਹੋਈ ਅਤੇ ਲੋਕਾਂ ਲਈ ਮੁਸਬੀਤ ਬਣੀ ਹੋਈ ਹੈ । ਇਸ ਵਿਚ ਪਏ ਟੋਇਆ ਕਾਰਨ ਸਕੂਟਰ ਤੇ ਮੋਟਰਸਾਈਕਲ ਸਵਾਰ ਕਈ ਵਾਰ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਟੋਇਆਂ ਵਿਚ ਪਾਣੀ ਖਡ਼੍ਹ ਜਾਂਦਾ ਹੈ ਅਤੇ ਟੋਏ ਦਾ ਪਤਾ ਨਹੀਂ ਲਗਦਾ, ਜਿਸ ਨਾਲ ਕਈ ਗੱਡੀਆਂ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਗੱਡੀ ਸਵਾਰ ਲੋਕਾਂ ਦੇ ਸੱਟਾਂ ਵੀ ਲੱਗ ਚੁੱਕੀਆਂ ਹਨ। ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਡ਼ਕ ਦੀ ਸਾਰ ਲਈ ਜਾਵੇ।

Related News