ਪੰਜਾਬ ''ਚ ਸ਼ਰਮਸਾਰ ਕਰਨ ਵਾਲੀ ਘਟਨਾ! ਹੈਵਾਨ ਮਾਲਕ ਮਕਾਨ ਨੇ ਰੋਲੀ ਕਿਰਾਏਦਾਰ ਦੀ ਧੀ ਦੀ ਪੱਤ

Sunday, Dec 14, 2025 - 09:10 PM (IST)

ਪੰਜਾਬ ''ਚ ਸ਼ਰਮਸਾਰ ਕਰਨ ਵਾਲੀ ਘਟਨਾ! ਹੈਵਾਨ ਮਾਲਕ ਮਕਾਨ ਨੇ ਰੋਲੀ ਕਿਰਾਏਦਾਰ ਦੀ ਧੀ ਦੀ ਪੱਤ

ਮਾਛੀਵਾੜਾ ਸਾਹਿਬ (ਟੱਕਰ) :  ਬਲਾਕ ਮਾਛੀਵਾੜਾ ਅਧੀਨ ਪੈਂਦੇ ਇੱਕ ਪਿੰਡ ਵਿਚ ਮਕਾਨ ਮਾਲਕ ਨੇ 9 ਸਾਲਾ ਬੱਚੀ, ਜੋ ਕਿ ਉਸਦੇ ਘਰ ਵਿਚ ਕਿਰਾਏ ’ਤੇ ਰਹਿੰਦੇ ਪਰਿਵਾਰ ਨਾਲ ਸਬੰਧਿਤ ਹੈ, ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। 

ਪੁਲਸ ਨੂੰ ਬਿਆਨ ਦਰਜ ਕਰਵਾਉਂਦਿਆਂ ਪੀੜ੍ਹਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਹ ਪਿੰਡ ਦੇ ਇੱਕ ਘਰ ਵਿਚ ਕਿਰਾਏ ’ਤੇ ਰਹਿੰਦੀ ਹੈ ਜਿਸਦਾ ਮਾਲਕ ਵੀ ਉਸ ਘਰ ਵਿਚ ਹੀ ਰਹਿੰਦਾ ਹੈ। ਬੱਚੀ ਦੀ ਮਾਤਾ ਅਨੁਸਾਰ ਉਸਦਾ ਪਤੀ ਤੇ ਉਹ ਰੋਜ਼ਾਨਾ ਮਜ਼ਦੂਰੀ ਕਰਨ ਲਈ ਘਰੋਂ ਚਲੇ ਜਾਂਦੇ ਹਨ ਅਤੇ ਬੱਚੇ ਪਿੱਛੋਂ ਘਰ ਹੁੰਦੇ ਹਨ। ਪੀੜ੍ਹਤ ਬੱਚੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਲੰਘੀ 11 ਦਸੰਬਰ ਨੂੰ ਉਹ ਕਮਰੇ ਵਿਚ ਇਕੱਲੀ ਸੀ ਅਤੇ ਮਕਾਨ ਮਾਲਕ ਗੁਰਦੇਵ ਉਸ ਦੇ ਕਮਰੇ ’ਚ ਆ ਕੇ ਗਲਤ ਕੰਮ ਕਰਨ ਲੱਗਾ। ਉਸਨੇ ਬੱਚੀ ਨੂੰ ਧਮਕਾਇਆ ਕਿ ਉਹ ਇਸ ਸਬੰਧੀ ਕੋਈ ਰੌਲਾ ਨਾ ਪਾਵੇ। ਪੀੜ੍ਹਤ ਲੜਕੀ ਅੱਜ ਪਰਿਵਾਰ ਸਮੇਤ ਥਾਣਾ ਮਾਛੀਵਾੜਾ ਪੁੱਜੀ ਜਿੱਥੇ ਉਸਦੀ ਮਾਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਪੀੜ੍ਹਤ ਲੜਕੀ ਦੇ ਪਰਿਵਾਰ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਉਕਤ ਵਿਅਕਤੀ ਖਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।


author

Baljit Singh

Content Editor

Related News