ਹੋਟਲਾਂ ''ਚ ਹੁੰਦੇ ''ਗੰਦੇ ਧੰਦੇ'' ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਕਦਮ! ਸ਼ੁਰੂ ਹੋਈ ਸਖ਼ਤ ਕਾਰਵਾਈ

Saturday, Dec 20, 2025 - 01:42 PM (IST)

ਹੋਟਲਾਂ ''ਚ ਹੁੰਦੇ ''ਗੰਦੇ ਧੰਦੇ'' ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਕਦਮ! ਸ਼ੁਰੂ ਹੋਈ ਸਖ਼ਤ ਕਾਰਵਾਈ

ਲੁਧਿਆਣਾ (ਰਾਮ): ਥਾਣਾ ਮੋਤੀ ਨਗਰ ਦੇ ਅਧੀਨ ਆਉਣ ਵਾਲੀ ਬਾਬਾ ਗੱਜਾ ਜੈਨ ਸਿੰਘ ਕਾਲੋਨੀ ’ਚ ਬੀਤੇ ਦਿਨ ਹੋਈ ਪੁਲਸ ਰੇਡ ਤੋਂ ਬਾਅਦ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ’ਚ ਕੀਤੀ ਗਈ ਇਸ ਕਾਰਵਾਈ ’ਚ ਹੋਟਲ ਮਾਲਕ, ਹੋਟਲ ਮੈਨੇਜਰ ਅਤੇ ਇਕ ਸਪਲਾਇਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਹੋਟਲ 3K7 ਦੇ ਮਾਲਕ ਹਿੰਮਤ ਸਿੰਘ, ਹੋਟਲ ਮੈਨੇਜਰ ਰਾਜੂ ਅਤੇ ਇਕ ਸਪਲਾਇਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਤਿੰਨਾਂ ਦੇ ਖਿਲਾਫ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਬਾਅਦ ’ਚ ਉਨ੍ਹਾਂ ਨੂੰ ਕੋਰਟ ’ਚ ਪੇਸ਼ ਕਰ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਐੱਸ. ਐੱਚ. ਓ. ਭੁਪਿੰਦਰ ਸਿੰਘ ਵਿਰਕ ਨੇ ਸਾਫ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਜੋ ਵੀ ਵਿਅਕਤੀ ਇਸ ਤਰ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਟਲ ਕਾਰੋਬਾਰੀਆਂ ’ਚ ਮਚੀ ਹਲਚਲ

ਇਸ ਕਾਰਵਾਈ ਤੋਂ ਬਾਅਦ ਮੋਤੀ ਨਗਰ ਇਲਾਕੇ ’ਚ ਹੋਟਲ ਕਾਰੋਬਾਰੀਆਂ ’ਚ ਹੜਕੰਪ ਮਚ ਗਿਆ ਹੈ। ਪੁਲਸ ਦੀ ਟੀਮ ਲਗਾਤਾਰ ਇਲਾਕੇ ’ਚ ਨਜ਼ਰ ਬਣਾਏ ਹੋਏ ਹਨ। ਸ਼ੱਕੀ ਗਤੀਵਿਧੀਆਂ ਤੇ ਨਿਗਾਹ ਰੱਖੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦੀ ਕਹਿਣਾ ਹੈ ਕਿ ਇਲਾਕੇ ’ਚ ਕਾਨੂੰਨ ਵਿਵਸਥਾ ਬਣਾਏ ਰੱਖਣਾ ਉਨ੍ਹਾਂ ਦੀ ਪਹਿਲਕਦਮੀ ਹੈ ਅਤੇ ਇਸ ਦੇ ਲਈ ਕਿਸੇ ਵੀ ਹੱਦ ਤੱਕ ਜਾਇਆ ਜਾਵੇਗਾ। ਥਾਣਾ ਮੋਤੀ ਨਗਰ ਪੁਲਸ ਦੀ ਇਸ ਕਾਰਵਾਈ ਨੂੰ ਇਲਾਕੇ ’ਚ ਨਾਜਾਇਜ਼ ਗਤੀਵਿਧੀਆਂ ’ਤੇ ਲਗਾਮ ਲਗਾਉਣ ਦੀ ਦਿਸ਼ਾ ’ਚ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਥਾਣਾ ਮੁਖੀ ਵਿਰਕ ਵਲੋਂ ਹੋਰ ਹੋਟਲ ਸੰਚਾਲਕਾਂ ਨੂੰ ਚਿਤਾਵਨੀ

ਥਾਣਾ ਮੁਖੀ ਭੁਪਿੰਦਰ ਸਿੰਘ ਵਿਰਕ ਨੇ ਮੋਤੀ ਨਗਰ ਇਲਾਕੇ ’ਚ ਚੱਲ ਰਹੇ ਬਾਕੀ ਹੋਟਲਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹੁਣ ਹਰ ਹੋਟਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਵੀ ਹੋਟਲ ਬਿਨਾਂ ਦਸਤਾਵੇਜ਼ਾਂ ਤੋਂ ਕਮਰਾ ਦਿੰਦਾ ਪਾਇਆ ਗਿਆ ਜਾਂ ਨਾਬਾਲਿਗ ਲੜਕੀਆਂ ਨੂੰ ਠਹਿਰਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ’ਚ ਸ਼ਾਮਲ ਮਿਲਿਆ ਤਾਂ ਉਸ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਪੁਲਸ ਕਿਸੇ ਦਬਾਅ ’ਚ ਆਏ ਬਿਨ੍ਹਾਂ ਕਾਰਵਾਈ ਕਰੇਗੀ।


author

Anmol Tagra

Content Editor

Related News