ਪੰਜਾਬ ''ਚ ਪ੍ਰਸ਼ਾਸਕੀ ਫੇਰਬਦਲ! PPS ਅਫ਼ਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਪੜ੍ਹੋ ਕਿੱਥੇ ਹੋਈ ਪੋਸਟਿੰਗ
Saturday, Dec 20, 2025 - 12:44 PM (IST)
ਚੰਡੀਗੜ੍ਹ/ਲੁਧਿਆਣਾ (ਹਿਤੇਸ਼): ਪੰਜਾਬ ਵਿਜੀਲੈਂਸ ਬਿਊਰੋ ਨੇ ਵਿਭਾਗ ਵਿਚ ਪ੍ਰਸ਼ਾਸਕੀ ਆਧਾਰ 'ਤੇ ਫੇਰਬਦਲ ਕਰਦਿਆਂ 2 PPS ਅਫ਼ਸਰਾਂ ਦੀ ਨਵੀਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਜਾਰੀ ਹੁਕਮਾਂ ਤਹਿਤ ਅਫ਼ਸਰਾਂ ਨੂੰ ਤੁਰੰਤ ਨਵੀਂ ਪੋਸਟਿੰਗ ਮਿਲ ਗਈ ਹੈ।

ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ PPS ਅਫ਼ਸਰ ਜਗਤ ਪ੍ਰੀਤ ਸਿੰਘ ਨੂੰ ਵਿਜੀਲੈਂਸ ਬਿਊਰੋ, ਪੰਜਾਬ ਵਿਚ ਜੁਆਇੰਟ ਡਾਇਰੈਕਟਰ, IV&SU ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ, ਪੋਸਟਿੰਗ ਲਈ ਉਪਲਬਧ ਵਰਿੰਦਰ ਸਿੰਘ ਬਰਾੜ ਨੂੰ AIG, EOW-2 ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੇ ਸੀਨੀਅਰ ਪੁਲਸ ਕਪਤਾਨ (SSP) ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
