ਡਾ. ਜਨਕ ਰਾਜ ਨੂੰ ਕੀਤਾ ਸਨਮਾਨਤ

04/20/2019 4:36:58 AM

ਕਪੂਰਥਲਾ (ਮੱਲ੍ਹੀ)-ਸਮਾਜ ਸੇਵਾ ਨੂੰ ਸਮਰਪਿਤ ਸ਼ਖਸੀਅਤ ਡਾ. ਜਨਕ ਰਾਜ (ਭੁਲਾਣਾ) ਜਿਨ੍ਹਾਂ ਵੈਟਰਨਰੀ ਵਿਭਾਗ ’ਚ ਕੰਮ ਕਰਦਿਆਂ ਲੋਡ਼ਵੰਦਾਂ ਦੀ ਮਦਦ ਕਰਨ ਦੇ ਮਿਸ਼ਨ ਨੂੰ ਸਾਰੀ ਉਮਰ ਨਿਰਸੁਆਰਥ ਜਾਰੀ ਰੱਖਿਆ, ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਵੈਟਰਨਰੀ ਵਿਭਾਗ ਕਪੂਰਥਲਾ ਵਲੋਂ ਅੱਜ ਉਨ੍ਹਾਂ ਦੇ ਸਨਮਾਨ ’ਚ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪ੍ਰਦੀਪ ਗੋਇਲ ਤੇ ਡਾ. ਦਵਿੰਦਰ ਆਨੰਦ ਨੇ ਕਿਹਾ ਕਿ ਆਪਣੀ ਡਿਊਟੀ ਤਾਂ ਹਰ ਕੋਈ ਕਰਦਾ ਹੀ ਹੈ ਪਰ ਡਾ. ਜਨਕ ਰਾਜ ਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਵਾਧੂ ਸਮੇਂ ’ਚ ਸਮਾਜ ਸੇਵਾ ਦੇ ਕੰਮਾਂ ਨੂੰ ਤਰਜੀਹ ਦਿੱਤੀ। ਡਾ. ਰਘੁਬੀਰ ਸਿੰਘ, ਡਾ. ਸੰਦੀਪ ਚੌਧਰੀ, ਬਰਿੰਦਰਪਾਲ ਸਿੰਘ ਕੈਰੋਂ, ਬਲਵਿੰਦਰ ਸਿੰਘ ਵਿਰਕ ਤੇ ਮੋਹਨ ਲਾਲ ਆਦਿ ਨੇ ਕਿਹਾ ਕਿ ਆਪਣੇ ਕਾਰਜਾਂ ਨੂੰ ਤਾਂ ਹਰ ਕੋਈ ਤਰਜੀਹ ਦਿੰਦਾ ਹੈ ਅਸਲੀ ਸਮਾਜ ਸੇਵਕ ਉਹੀ ਹੈ ਜੋ ਆਪਣੇ ਕੀਮਤੀ ਸਮੇਂ ਦਾ ਕੁਝ ਹਿੱਸਾ ਲੋਡ਼ਵੰਦਾਂ ਦੀ ਸਹਾਇਤਾ ਲਈ ਲਾਉਂਦਾ ਹੈ।ਸਮਾਗਮ ’ਚ ਪਹੁੰਚੇ ਜਸਵਿੰਦਰ ਸਿੰਘ, ਰਣਜੀਤ ਸਿੰਘ, ਬਲਕਾਰ ਸਿੰਘ, ਸਤਵਿੰਦਰ ਸਿੰਘ ਦੰਦੂਪੁਰ, ਗੁਰਮਿੰਦਰ ਸਿੰਘ, ਤੀਰਥ ਰਾਮ, ਸ਼ਿੰਗਾਰਾ ਸਿੰਘ, ਮਾਨ ਸਿੰਘ, ਮਨਜੀਤ ਸਿੰਘ, ਜੀਤ ਸਿੰਘ, ਸਤਨਾਮ ਸਿੰਘ ਨਾਗੀ, ਹੈੱਡ ਟੀਚਰ ਮੈਡਮ ਰਾਜ ਰਾਣੀ, ਡਾ. ਲਖਵਿੰਦਰ ਸਿੰਘ ਨਾਹਰ, ਸ਼ਿੰਦਰਪਾਲ ਮਾਲਕੋ, ਬੂਟਾ ਰਾਮ ਗਿੱਲ ਤੇ ਲੋਹਾ ਸਿੰਘ ਭੁਲਾਣਾ ਆਦਿ ਹਾਜ਼ਰੀ ਦੌਰਾਨ ਡਾ. ਜਨਕ ਰਾਜ ਦਾ ਯਾਦਗਾਰੀ ਸਨਮਾਨ ਕੀਤਾ ਗਿਆ। ਸਨਮਾਨਿਤ ਸ਼ਖਸੀਅਤ ਡਾ. ਜਨਕ ਰਾਜ ਨੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਸਮਾਜ ਸੇਵਾ ਦੀ ਭਾਵਨਾ ਨੂੰ ਨਿਰੰਤਰ ਜਾਰੀ ਰੱਖਣਗੇ।

Related News