ਮਾਨਸਿਕ ਪ੍ਰਸ਼ਾਨੀ ਦੇ ਚੱਲਦਿਆਂ ਰਾਜ ਮਿਸਤਰੀ ਨੇ ਕੀਤੀ ਖ਼ੁਦਕੁਸ਼ੀ

Friday, Apr 19, 2024 - 05:36 PM (IST)

ਮਾਨਸਿਕ ਪ੍ਰਸ਼ਾਨੀ ਦੇ ਚੱਲਦਿਆਂ ਰਾਜ ਮਿਸਤਰੀ ਨੇ ਕੀਤੀ ਖ਼ੁਦਕੁਸ਼ੀ

ਮਲੋਟ (ਜੁਨੇਜਾ) : ਅੱਜ ਸਵੇਰੇ ਪਿੰਡ ਮਲੋਟ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਮਾਨਸਿਕ ਪ੍ਰੇਸ਼ਾਨੀ ਕਾਰਨ ਤਨਾਅ ਵਿਚ ਰਹਿੰਦਾ ਸੀ। ਪੁਲਸ ਵੱਲੋਂ ਪਰਿਵਾਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਰਾਮ ਪੁੱਤਰ ਦੌਲਤ ਰਾਮ ਚਿਨਾਈ ਦੇ ਕੰਮ ਦਾ ਮਿਸਤਰੀ ਸੀ। ਉਹ ਅੱਜ ਕੱਲ੍ਹ ਪ੍ਰੇਸ਼ਾਨੀ ਵਿਚੋਂ ਲੰਘ ਰਿਹਾ ਸੀ। ਸਵੇਰੇ 10 ਵਜੇ ਉਸਨੇ ਪਿੰਡ ਦੇ ਬਾਹਰਵਾਰ ਇਕ ਖਾਲੀ ਥਾਂ 'ਤੇ ਟਾਹਲੀ ਦੇ ਦਰਖਤ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ। 

ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਲਈ। ਮਾਮਲੇ ਦੀ ਜਾਂਚ ਏ.ਐੱਸ.ਆਈ.ਤਜਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਪਤਨੀ ਛਿੰਦਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ। ਪੁਲਸ ਨੇ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। 


author

Gurminder Singh

Content Editor

Related News