ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ 40 ਕਿਸਾਨਾਂ ਨੂੰ ਪੁਲਸ ਨੇ ਲਿਆ ਹਿਰਾਸਤ ’ਚ

Friday, May 17, 2024 - 05:09 AM (IST)

ਸਾਦਿਕ (ਪਰਮਜੀਤ)– ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਵਲੋਂ ਭਾਜਪਾ ਉਮੀਦਵਾਰਾਂ ਤੇ ਆਗੂਆਂ ਦੇ ਵਿਰੋਧ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਕਤ ਜਥੇਬੰਦੀ ਦੇ ਆਗੂਆਂ ਨੇ ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਭਾਜਪਾ ਦੇ ਹੰਸ ਰਾਜ ਹੰਸ ਦਾ ਵਿਰੋਧ ਕਰਨਾ ਚਾਹਿਆ ਤਾਂ ਪੰਜਾਬ ਪੁਲਸ ਵਲੋਂ ਰਜਿੰਦਰ ਸਿੰਘ ਰਾਜਾ ਕਿੰਗਰਾ ਜ਼ਿਲਾ ਪ੍ਰਧਾਨ ਫਰੀਦਕੋਟ, ਡਾ. ਕੁਲਵਿੰਦਰ ਸਿੰਘ ਬੀਹਲੇਵਾਲਾ ਤੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਸਮੇਤ ਕਰੀਬ 40 ਕਿਸਾਨ ਆਗੂ ਹਿਰਾਸਤ ’ਚ ਲੈ ਕੇ ਫਰੀਦਕੋਟ ਭੇਜ ਦਿੱਤੇ ਗਏ।

ਇਹ ਖ਼ਬਰ ਵੀ ਪੜ੍ਹੋ : ਸਟੀਰਾਇਡ ਦੇ ਟੀਕੇ ਨੇ ਉਜਾੜਿਆ ਘਰ, ਜਿਮ ਦੇ ਸ਼ੌਕੀਨ 19 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ

ਇਸ ਦੇ ਨਾਲ ਹੀ 2 ਗੱਡੀਆਂ ਵੀ ਪੁਲਸ ਨੇ ਕਬਜ਼ੇ ’ਚ ਲੈ ਲਈਆਂ ਹਨ। ਦੋਵਾਂ ਧਿਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਵਿਰੋਧ ਦੇ ਬਾਵਜੂਦ ਵੀ ਇਕੱਠ ਨੂੰ ਸੰਬੋਧਨ ਕੀਤਾ।

ਉਨ੍ਹਾਂ ਵਿਰੋਧ ਕਰਨ ਵਾਲਿਆਂ ਨੂੰ ਸਖ਼ਤ ਸ਼ਬਦਾਂ ਨਾਲ ਸੰਬੋਧਨ ਹੁੰਦਿਆਂ ਕਿਹਾ ਕਿ ਮੈਂ ਕਿਸੇ ਤੋਂ ਡਰ ਕੇ ਨਹੀਂ ਬੋਲਦਾ, ਜਿਸ ਨੇ ਸਾਨੂੰ ਬੁਲਾਇਆ ਸੀ, ਉਸ ਦੇ ਘਰ ਨੂੰ ਅੱਗ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅੱਤ ਤੇ ਖ਼ੁਦਾ ਦਾ ਵੈਰ ਹੁੰਦਾ ਹੈ ਤੇ ਕਿਤੇ ਰੱਬ ਤੁਹਾਡੇ ਨਾਲ ਨਾਰਾਜ਼ ਨਾ ਹੋ ਜਾਵੇ। ਉਹ ਵੀ ਪਿੰਡਾਂ ’ਚ ਜਾਣ ਤੇ ਅਸੀਂ ਵੀ ਪਿੰਡਾਂ ’ਚ ਜਾਈਏ, ਕਿਸੇ ਨੂੰ ਰੋਕਿਆ ਨਾ ਜਾਵੇ।

PunjabKesari

ਇਸ ਮੌਕੇ ਉਨ੍ਹਾਂ ਨਾਲ ਗੌਰਵ ਕੱਕੜ ਜ਼ਿਲਾ ਪ੍ਰਧਾਨ ਭਾਜਪਾ ਫਰੀਦਕੋਟ, ਗਗਨਦੀਪ ਸਿੰਘ ਸੁਖੀਜਾ, ਕ੍ਰਿਸ਼ਨ ਬੀਹਲੇਵਾਲਾ, ਪ੍ਰਦੀਪ ਲਵਲੀ ਤੇ ਨਸੀਬ ਸੇਠੀ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News