ਡਾ. ਅੰਬੇਦਕਰ ਜੀ ਦੇ 133ਵੇਂ ਜਨਮ ਦਿਵਸ ਮੌਕੇ ਪਹਿਲੀ ਵਾਰ ਜਰਮਨ ਸ਼ਹਿਰ ''ਚ 26 ਮਈ ਨੂੰ ਲੱਗਣਗੀਆਂ ਰੌਣਕਾਂ

Thursday, May 02, 2024 - 05:49 PM (IST)

ਡਾ. ਅੰਬੇਦਕਰ ਜੀ ਦੇ 133ਵੇਂ ਜਨਮ ਦਿਵਸ ਮੌਕੇ ਪਹਿਲੀ ਵਾਰ ਜਰਮਨ ਸ਼ਹਿਰ ''ਚ 26 ਮਈ ਨੂੰ ਲੱਗਣਗੀਆਂ ਰੌਣਕਾਂ

ਰੋਮ (ਕੈਂਥ): ਭਾਰਤ ਰਤਨ, ਗਰੀਬਾਂ ਦੇ ਮਸੀਹਾ, ਕਿਰਤੀ ਲੋਕਾਂ ਦੀ ਅਵਾਜ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ 26 ਮਈ ਦਿਨ ਐਤਵਾਰ 2024 ਨੂੰ ਬਹੁਤ ਹੀ ਸ਼ਰਧਾ ਪੂਰਵਕ ਪਹਿਲੀ ਵਾਰ ਹਮਬਰਗ ਵਿੱਚ ਮਨਾਇਆ ਜਾ ਰਿਹਾ ਹੈ। ਇਸ ਵਿੱਚ ਯੂਰਪ ਭਰ ਤੋਂ ਬਾਬਾ ਸਾਹਿਬ ਅਤੇ ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੇ ਪੈਰੋਕਾਰ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਨੂੰ ਕਰਾਉਣ ਦਾ ਉਪਰਾਲਾ ਸ਼੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ: ਪ੍ਰਧਾਨ ਮੰਤਰੀ ਦੇ ਭਰਾ ਖ਼ਿਲਾਫ਼ ਮਾਣਹਾਨੀ ਮਾਮਲੇ 'ਚ ਭਾਰਤੀ ਮੂਲ ਦੇ ਦੋ ਮੰਤਰੀ ਅਦਾਲਤ 'ਚ ਪੇਸ਼ 

ਸ਼੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਮੈਂਬਰ ਰੇਸ਼ਮ ਭਰੋਲੀ, ਰਜਿੰਦਰ ਪ੍ਰਸਾਦ ਰੱਤੂ, ਰਾਮ ਪਾਲ ਝਿੱਕਾ,ਅਮਰਿੰਤ ਪਾਲ, ਜੈ ਰਾਜ ਮੜਾਸ, ਰਾਜਾ ਰਾਣੀਪੁਰ, ਸੁਰਜੀਤ ਦੜੋਚ, ਪਾਲ਼ਾ ਰਾਮ, ਅਸਵਨੀ ਰੱਤੂ, ਸੁਤੀਸ਼ ਰੱਤੂ, ਤਰਸੇਮ ਲਾਲ, ਮਲਕੀਤ ਚੁੰਬਰ ਰਾਜ ਦਾਦਰਾ,ਪਰਮਜੀਤ ਸੁਦਰ, ਬਲਵੀਰ ਚੁੰਬਰ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News