ਕਿਸਾਨਾਂ ਦੇ ਵਿਰੋਧ ਮਗਰੋਂ ਜਾਣੋ ਕੀ ਕੁਝ ਬੋਲੇ ਹੰਸ ਰਾਜ ਹੰਸ (ਵੀਡੀਓ)

Thursday, Apr 18, 2024 - 03:40 PM (IST)

ਫਰੀਦਕੋਟ (ਵੈੱਬ ਡੈਸਕ): ਕਿਸਾਨਾਂ ਵੱਲੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਆ ਰਹੇ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਵੱਖ-ਵੱਖ ਥਾਵਾਂ 'ਤੇ ਵਿਰੋਧ ਹੋ ਰਿਹਾ ਹੈ। ਇਸ ਨੂੰ ਲੈ ਕੇ ਹੰਸ ਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ - 'ਹੈਲੋ! ਤੁਹਾਡੇ ਪਿੱਤਰਾਂ ਦੀ ਪੂਜਾ ਕਰਕੇ ਪੰਡਤ ਦੀ ਮੌਤ ਹੋ ਗਈ ਹੈ...'; ਜਲੰਧਰ ਤੋਂ ਸਾਹਮਣੇ ਆਇਆ ਅਨੋਖ਼ਾ ਮਾਮਲਾ

ਹੰਸ ਨੇ ਕਿਹਾ ਕਿ ਉਹ ਬਿਨਾ ਇਕ ਵੀ ਗੰਨਮੈਨ ਤੋਂ ਆਉਣਗੇ ਤੇ 5 ਕਿਸਾਨ ਉਨ੍ਹਾਂ ਨਾਲ ਬੈਠ ਕੇ ਗੱਲ ਕਰ ਲੈਣ। ਕਿਸਾਨਾਂ ਨੂੰ ਰੋਕਣ ਲਈ ਲਗਾਈ ਜਾਂਦੀ ਸੁਰੱਖਿਆ ਬਾਰੇ ਉਨ੍ਹਾਂ ਕਿਹਾ ਕਿ ਇਹ ਇਸ ਲਈ ਲਗਾਈ ਜਾ ਰਹੀ ਹੈ ਕਿਉਂਕਿ ਉਸ ਦਿਨ ਇਨ੍ਹਾਂ ਨੇ ਡਾਂਗਾਂ ਮਾਰ-ਮਾਰ ਕੇ ਮੇਰੀ ਗੱਡੀ ਤੋੜ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਪਿਆਰ ਨਾਲ ਪੇਸ਼ ਆਉਣ ਤੇ ਭਾਸ਼ਾ ਕਿਸਾਨਾਂ ਵਾਲੀ ਹੀ ਵਰਤਣ। 

ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ 'ਤੇ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਕਾਰ ਚਾਲਕ ਨੂੰ ਦਰੜਿਆ, ਹੋਈ ਦਰਦਨਾਕ ਮੌਤ

ਹੰਸ ਰਾਜ ਹੰਸ ਨੇ ਕਿਹਾ ਕਿ ਮੈਨੂੰ ਕਿਸਾਨਾਂ ਦੀਆਂ ਅੱਖਾਂ ਵਿਚ ਸਿਰਫ਼ ਗੈਰਤ ਅਤੇ ਪਿਆਰ ਹੀ ਨਜ਼ਰ ਆਉਂਦਾ ਹੈ। ਮੈਂ ਉਨ੍ਹਾਂ 'ਤੇ ਫੁੱਲ ਸੁੱਟਦਾ ਹਾਂ। ਉਨ੍ਹਾਂ ਕਿਹਾ ਕਿ ਜੇ ਮੈਂ ਆਪਣੀਆਂ ਗੱਲਾਂ 'ਤੇ ਪੂਰਾ ਨਹੀਂ ਉਤਰਦਾ ਤਾਂ ਸਿਰਫ਼ ਕਿਸਾਨ ਹੀ ਨਹੀਂ ਸਗੋਂ ਸਾਰੇ ਪੰਜਾਬੀ ਮੈਨੂੰ ਚੌਕ ਵਿਚ ਖਿਲਾਰ ਕੇ ਜੋ ਮਰਜ਼ੀ ਸਜ਼ਾ ਦੇ ਦੇਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੇਰੇ 'ਤੇ ਭਰੋਸਾ ਕਰੋ, ਮੈਂ ਤੁਹਾਡਾ ਵਿਚੋਲਾ ਬਣਾਂਗਾ। ਜੇ ਮੈਂ ਜਿੱਤਦਾ ਹਾਂ ਤਾਂ ਤੁਹਾਨੂੰ ਲੋੜ ਹੀ ਨਹੀਂ ਪਵੇਗੀ ਲਾਈਨਾਂ 'ਤੇ ਜਾਂ ਬਾਰਡਰ 'ਤੇ ਜਾ ਕੇ ਬੈਠਣ ਦੀ, ਪਰ ਜੇ ਪਵੇਗੀ ਵੀ ਤਾਂ ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਿਆ ਕਰਾਂਗਾ। ਮੈਂ ਤੁਹਾਡਾ ਬੱਚਾ ਹਾਂ, ਤੁਹਾਡਾ ਭਰਾ ਹਾਂ ਕੋਈ ਦੁਸ਼ਮਣ ਨਹੀਂ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News