ਵੈਜੰਤੀ ਮਾਲਾ ਤੇ ਚਿਰੰਜੀਵੀ ਸਮੇਤ ਕਈ ਹਸਤੀਆਂ ਪਦਮ ਪੁਰਸਕਾਰ ਨਾਲ ਸਨਮਾਨਤ
Friday, May 10, 2024 - 01:43 PM (IST)
ਬਾਲੀਵੁੱਡ ਡੈਸਕ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਸ਼ਾਮ ਨੂੰ ਦਿੱਲੀ ਵਿੱਚ ਅਦਾਕਾਰਾ ਵੈਜਯੰਤੀਮਾਲਾ ਬਾਲੀ, ਤੇਲਗੂ ਅਭਿਨੇਤਾ ਕੋਨੀਡੇਲਾ ਚਿਰੰਜੀਵੀ, ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ (ਸਵਰਗੀ) ਐੱਮ. ਫਾਤਿਮਾ ਬੀਬੀ ਤੇ ‘ਬਾਂਬੇ ਸਮਾਚਾਰ’ ਦੇ ਮਾਲਕ ਐੱਚ. ਐੱਨ. ਕਾਮਾ ਸਮੇਤ ਹੋਰ ਵੱਕਾਰੀ ਵਿਅਕਤੀਆਂ ਨੂੰ ਵੀਰਵਾਰ ਨੂੰ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ। ਵੈਜੰਤੀ ਮਾਲਾ (90) ਤੇ ਚਿਰੰਜੀਵੀ (68) ਨੂੰ ਪਦਮ ਵਿਭੂਸ਼ਣ ਨਾਲ ਨਵਾਜਿਆ ਗਿਆ, ਜਦੋਂਕਿ ਬੀਬੀ, ਕਾਮਾ, ਰਾਜਗੋਪਾਲ, ਵਿਜੇਕਾਂਤ, ਰਿਨਪੋਚੇ ਤੇ ਵਿਆਸ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਬੀਬੀ, ਵਿਜੇਕਾਂਤ ਤੇ ਰਿਨਪੋਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਰਸਕਾਰ ਪ੍ਰਾਪਤ ਕੀਤੇ।
ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੀਨੀਅਰ ਨੇਤਾ ਮੌਜੂਦ ਸਨ। ਵੈਜਯੰਤੀਮਾਲਾ ਅਤੇ ਚਿਰੰਜੀਵੀ ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਇਹ ਪੁਰਸਕਾਰ ਮਿਲਿਆ। ਇਹ ਸਨਮਾਨ ਮਿਲਣ ਤੋਂ ਬਾਅਦ ਖੁਸ਼ ਹੋਈ ਇਸ ਦਿੱਗਜ ਅਦਾਕਾਰਾ ਨੇ ਪੀ.ਐਮ ਮੋਦੀ ਬਾਰੇ ਵੀ ਕੁਝ ਖਾਸ ਕਿਹਾ। ਵੈਜਯੰਤੀਮਾਲਾ ਨੇ ਕਿਹਾ, ''90 ਸਾਲ ਦੀ ਉਮਰ 'ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਹੋਣ 'ਤੇ ਮਾਣ ਮਹਿਸੂਸ ਕਰ ਰਹੀ ਹਾਂ। ਮੈਨੂੰ 1969 'ਚ ਪਦਮ ਸ਼੍ਰੀ ਮਿਲਿਆ ਸੀ ਅਤੇ ਹੁਣ ਮੈਨੂੰ ਪਦਮ ਵਿਭੂਸ਼ਣ ਮਿਲਿਆ ਹੈ। ਮੈਂ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਹਾਂ। ਇਹ ਮੇਰੇ ਲਈ ਵੱਡੀ ਗੱਲ ਹੈ।'' ਉਨ੍ਹਾਂ ਅੱਗੇ ਕਿਹਾ, 'ਇਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਰਤ ਸਰਕਾਰ ਹੈ, ਜਿਨ੍ਹਾਂ ਨੇ ਫਿਲਮਾਂ ਦੇ ਨਾਲ-ਨਾਲ ਮੇਰੀ ਕਲਾ ਅਤੇ ਡਾਂਸ ਨੂੰ ਵੀ ਮਾਨਤਾ ਦਿੱਤੀ ਹੈ। ਮੈਂ ਇਹ ਪੁਰਸਕਾਰ ਪ੍ਰਾਪਤ ਕਰਕੇ ਖੁਸ਼ ਅਤੇ ਨਿਮਰ ਹਾਂ।
ਤੁਹਾਨੂੰ ਦੱਸ ਦੇਈਏ ਵੈਜਯੰਤੀਮਾਲਾ ਨੇ ਸਾਲ 1949 ਵਿੱਚ ਫਿਲਮਾਂ ਦੀ ਦੁਨੀਆ ਵਿੱਚ ਐਂਟਰੀ ਕੀਤੀ ਸੀ। ਉਸਨੇ 50-80 ਦੇ ਦਹਾਕੇ ਵਿੱਚ ਦਿਲੀਪ ਕੁਮਾਰ, ਦੇਵ ਆਨੰਦ, ਰਾਜੇਂਦਰ ਕੁਮਾਰ ਨਾਲ ਕੰਮ ਕੀਤਾ। 1970 ਤੋਂ ਬਾਅਦ ਉਹ ਫਿਲਮਾਂ ਤੋਂ ਦੂਰ ਰਹੀ ਪਰ ਕਲਾ ਦੇ ਖੇਤਰ ਵਿੱਚ ਕੰਮ ਕਰਦੀ ਰਹੀ। ਰਾਸ਼ਟਰਪਤੀ ਭਵਨ ’ਚ ਆਯੋਜਿਤ ਸਿਵਲ ਇਨਵੈਸਟੀਚਰ ਸੈਰੇਮਨੀ ’ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਓ. ਰਾਜਗੋਪਾਲ, ਲੱਦਾਖ ਦੇ ਸਵਰਗੀ ਅਧਿਆਤਮਕ ਨੇਤਾ ਤੋਗਦਾਨ ਰਿਨਪੋਚੇ ਤੇ ਤਾਮਿਲ ਅਭਿਨੇਤਾ ਸਵਰਗੀ ‘ਕੈਪਟਨ’ ਵਿਜੇਕਾਂਤ (ਦੋਵਾਂ ਨੂੰ ਮਰਨ ਉਪਰੰਤ), ਗੁਜਰਾਤੀ ਅਖਬਾਰ ‘ਜਨਮਭੂਮੀ’ ਦੇ ਸਮੂਹ ਸੰਪਾਦਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੁੰਦਨ ਵਿਆਸ ਨੂੰ ਵੀ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਸਰਕਾਰ ਵੱਲੋਂ ਸਰਹੱਦ ਪਾਰ ਕਰਨ ਵਾਲੇ ਲੋਕਾਂ ਲਈ ਨਵਾਂ ਨਿਯਮ ਲਿਆਉਣ ਦੀ ਤਿਆਰੀ
ਇਸ ਮੌਕੇ ’ਤੇ ਉਪ-ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਸਨ। ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿਚੋਂ ਪਦਮ ਪੁਰਸਕਾਰ 3 ਸ਼੍ਰੇਣੀਆਂ–ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ ’ਚ ਦਿੱਤੇ ਜਾਂਦੇ ਹਨ। ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਨੂੰ ਕੀਤਾ ਜਾਂਦਾ ਹੈ। ਸਾਲ 2024 ਲਈ ਰਾਸ਼ਟਰਪਤੀ ਨੇ 132 ਪਦਮ ਪੁਰਸਕਾਰ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਸੀ, ਜਿਸ ਵਿਚੋਂ 2 ਜੋੜੇ ਮਾਮਲੇ (ਪੁਰਸਕਾਰ ਨੂੰ ਇਕ ਦੇ ਰੂਪ ’ਚ ਗਿਣਿਆ ਜਾਂਦਾ ਹੈ) ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।