ਪੰਜਾਬ 'ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਗਨ ਪੁਆਇੰਟ 'ਤੇ ਲੁੱਟੀ ਗਹਿਣਿਆਂ ਦੀ ਦੁਕਾਨ

Wednesday, Oct 02, 2024 - 08:19 PM (IST)

ਪੰਜਾਬ 'ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਗਨ ਪੁਆਇੰਟ 'ਤੇ ਲੁੱਟੀ ਗਹਿਣਿਆਂ ਦੀ ਦੁਕਾਨ

ਲੁਧਿਆਣਾ, (ਤਰੁਣ)- ਲੁਧਿਆਣਾ 'ਚ ਜਵੈਲਰੀ ਦੀ ਦੁਕਾਨ 'ਤੇ ਗਨ ਪੁਆਇੰਟ 'ਤੇ ਲੁੱਟ ਹੋਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਇਸ ਘਟਨਾ ਤੋਂ ਅੰਜ਼ਾਮ ਦਿੱਤਾ ਹੈ। ਬਦਮਾਸ਼ਾਂ ਨੇ ਲੁਧਿਆਣਾ ਦੇ ਕਾਰਾਬਾਰਾ ਰੋਡ 'ਤੇ ਸੋਨਿਕਾ ਜਵੈਲਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।

PunjabKesari

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੇ ਸਮੇਂ ਜਵੈਲਰ ਮਾਲਿਕ ਰਾਹੁਲ ਵਰਮਾ ਦੁਕਾਨ ਤੋਂ ਬਾਹਰ ਗਿਆ ਸੀ ਅਤੇ ਉਸ ਦਾ ਮਾਮਾ ਸੁਰੇਸ਼ ਕੁਮਾਰ ਦੁਕਾਨ 'ਤੇ ਮੌਜੂਦ ਸੀ। ਇਸ ਦਰਮਿਆਨ 3 ਬਦਮਾਸ਼ ਦੁਕਾਨ 'ਚ ਆਏ ਅਤੇ ਇਕ ਦੁਕਾਨ ਦੇ ਬਾਹਰ ਹੀ ਖੜ੍ਹਾ ਰਿਹਾ। ਬਦਮਾਸ਼ਾਂ ਨੇ ਗਨ ਪੁਆਇੰਟ 'ਤੇ ਜਲਦਬਾਜ਼ੀ 'ਚ 2 ਹਜ਼ਾਰ ਰੁਪਏ, 100-150 ਦੇ ਕਰੀਬ ਚਾਂਦੀਆਂ ਦੀਆਂ ਚੈਨਾਂ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ।

PunjabKesari

4 ਲੁਟੇਟੇ ਇਕ ਐਕਟਿਵਾ ਅਤੇ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਉਥੇ ਹੀ ਮਾਮਲੇ ਸਬੰਧੀ ਥਾਣਾ ਸਲੇਮ ਟਾਬਰੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। 


author

Rakesh

Content Editor

Related News