ਮਾਡਲ ਟਾਊਨ ਸਥਿਤ ਜੁੱਤੀਆਂ ਦੇ ਸ਼ੋਅਰੂਮ ''ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਨੁਕਸਾਨ

10/14/2020 2:10:06 PM

ਜਲੰਧਰ (ਸੋਨੂੰ)— ਜਲੰਧਰ ਦੇ ਮਾਡਲ ਟਾਊਨ ਸਥਿਤ ਪੰਜਾਬੀਆਂ ਜੁੱਤੀਆਂ ਦੇ ਸ਼ੋਅਰੂਮ 'ਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਦੁਕਾਨ ਦੇ ਮਾਲਕ ਅੰਕੁਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਵਾਲੀ ਦੁਰਾਨ 'ਚ ਕੰਮ ਕਰਨ ਵਾਲੇ ਲੜਕਿਆਂ ਨੇ ਸਵੇਰੇ 6 ਵਜੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਹੈ।

ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਮਹਾਨਗਰ ਜਲੰਧਰ 'ਚ ਬਣਨਗੇ ਸਾਈਕਲ ਟਰੈਕ

PunjabKesari

ਜਦੋਂ ਦੁਕਾਨ 'ਤੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਦੁਕਾਨ 'ਚ ਭਿਆਨਕ ਅੱਗ ਲੱਗੀ ਸੀ। ਅੰਕੁਰ ਮੁਤਾਬਕ ਦੁਕਾਨ 'ਚ ਪਿਆ ਸਾਰਾ ਸਾਰਾਨ ਸੜ ਕੇ ਸੁਆਹ ਹੋ ਗਿਆ। ਅੰਕੁਰ ਮੁਤਾਬਕ ਉਨ੍ਹਾਂ ਦਾ ਕਰੀਬ 90 ਲੱਖ ਦਾ ਨੁਕਸਾਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਹੁਣ ਬਲਾਚੌਰ ਦੇ SDM ਦੇ ਦਫ਼ਤਰ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

PunjabKesari
ਉਥੇ ਹੀ ਫਾਇਰ ਬ੍ਰਿਗੇਡ ਦੇ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਸਥਿਤ ਇਕ ਜੁੱਤੀਆਂ ਦੀ ਦੁਕਾਨ 'ਤੇ ਅੱਗ ਲੱਗ ਗਈ ਹੈ। ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਮੁਤਾਬਕ ਅੱਗ ਬੁਝਾਉਣ 'ਚ ਘੱਟ ਤੋਂ ਘੱਟ 6 ਗੱਡੀਆਂ ਪਾਣੀ ਦੀਆਂ ਲੱਗੀਆਂ।

ਇਹ ਵੀ ਪੜ੍ਹੋ: ਕੁੜੀ ਦੇ ਚੱਕਰ 'ਚ ਭੋਗਪੁਰ ਵਿਖੇ ਨੌਜਵਾਨ 'ਤੇ ਚੱਲੀਆਂ ਸਨ ਗੋਲੀਆਂ, ਸਾਹਮਣੇ ਆਈ ਹੈਰਾਨ ਕਰਦੀ ਸੱਚਾਈ

PunjabKesari
ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ


shivani attri

Content Editor shivani attri