ਦੋਰਾਂਗਲਾ ਨੇੜੇ ਟਰੈਕਟਰ-ਟਰਾਲੀ ਨੂੰ ਲੱਗੀ ਅੱਗ, ਵੱਡਾ ਜਾਨੀ ਨੁਕਸਾਨ ਟਲਿਆ
Friday, Feb 13, 2026 - 08:45 PM (IST)
ਗੁਰਦਾਸਪੁਰ, (ਹਰਮਨ): ਗੁਰਦਾਸਪੁਰ ਦੇ ਦੌਰਾਗਲਾ ਰੋਡ ‘ਤੇ ਪਿੰਡ ਸੱਦਾ ਦੇ ਨੇੜੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਟਰੈਕਟਰ-ਟਰਾਲੀ ਸੜਕ ਉੱਪਰ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਹੋਣ ਕਾਰਨ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਟਰਾਲੀ ਦੇ ਉੱਪਰ ਲੱਦੀ ਪਰਾਲੀ ਨੇ ਤੁਰੰਤ ਅੱਗ ਫੜ ਲਈ, ਜਿਸ ਨਾਲ ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇਣ ਲੱਗ ਪਈਆਂ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟਰੈਫਿਕ ਇੰਚਾਰਜ ਸਤਨਾਮ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਫੌਰੀ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾਇਆ ਤੇ ਟਰੈਫਿਕ ਨੂੰ ਸੁਰੱਖਿਅਤ ਢੰਗ ਨਾਲ ਚਲਾਇਆ। ਟਰੈਫਿਕ ਇੰਚਾਰਜ ਦੀ ਤੁਰੰਤ ਸੂਝ-ਬੂਝ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜੋ ਕਿ ਵੱਡੀ ਰਾਹਤ ਦੀ ਗੱਲ ਹੈ।
ਹਾਲਾਂਕਿ ਇਸ ਹਾਦਸੇ ਦੌਰਾਨ ਟਰੈਕਟਰ-ਟਰਾਲੀ ਦੇ ਉੱਪਰ ਲੱਦੀ ਪਰਾਲੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਕੁਝ ਸਮੇਂ ਲਈ ਸੜਕ ‘ਤੇ ਆਵਾਜਾਈ ਪ੍ਰਭਾਵਿਤ ਰਹੀ, ਪਰ ਟਰੈਫਿਕ ਪੁਲਸ ਵੱਲੋਂ ਸਥਿਤੀ ਨੂੰ ਜਲਦੀ ਹੀ ਨਿਯੰਤਰਣ ਵਿੱਚ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
