ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ ਕੈਦ ਅਤੇ ਜੁਰਮਾਨਾ

Sunday, Feb 04, 2018 - 11:49 AM (IST)

ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ ਕੈਦ ਅਤੇ ਜੁਰਮਾਨਾ


ਮੋਗਾ (ਸੰਦੀਪ) - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਜ਼ਿਲੇ ਦੇ ਪਿੰਡ ਕਪੂਰੇ ਨਿਵਾਸੀ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ 'ਚ ਘਿਰੇ ਇਕ ਵਿਅਕਤੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ ਤਿੰਨ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜਾਣਕਾਰੀ ਅਨੁਸਾਰ ਬਲਜਿੰਦਰ ਕੌਰ ਪਤਨੀ ਵੀਰਇੰਦਰ ਸਿੰਘ ਨੇ 7 ਜੂਨ 2017 ਨੂੰ ਥਾਣਾ ਮਹਿਣਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਪੇਕੇ ਜ਼ਿਲੇ ਦੇ ਪਿੰਡ ਕਪੂਰੇ 'ਚ ਹਨ, ਉਥੇ ਆਪਣੀ 10 ਸਾਲਾ ਬੇਟੀ ਦੇ ਨਾਲ ਆਪਣੇ ਪਿਤਾ ਦੇ ਅੰਤਿਮ ਭੋਗ 'ਚ ਸ਼ਾਮਲ ਹੋਣ ਲਈ ਪੇਕੇ ਪਿੰਡ ਕਪੂਰੇ ਆਈ ਹੋਈ ਸੀ।
ਇਸ ਦੌਰਾਨ ਪੇਕੇ ਘਰ ਪਾਣੀ ਸ਼ੁੱਧ ਕਰਨ ਲਈ ਵਾਟਰ ਆਰ. ਓ. ਨਾ ਲੱਗਾ ਹੋਣ ਕਾਰਨ ਉਸਨੇ ਗੁਆਂਢੀ ਵੱਲੋਂ ਉਸਦੇ ਨਾਲ ਗਲਤ ਹਰਕਤਾਂ ਕਰਨ ਸਬੰਧੀ ਦੱਸਿਆ, ਜਿਸ 'ਤੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਮਹਿਣਾ ਪੁਲਸ ਨੂੰ ਕਰਨ 'ਤੇ ਪੁਲਸ ਵੱਲੋਂ ਰਾਜ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।


Related News