ਬੁੱਢੇ ਨਾਲੇ ਕੰਢੇ ਬਣ ਗਈ ਨਾਜਾਇਜ਼ ਕਾਲੋਨੀ, ਕਮਿਸ਼ਨਰ ਕੋਲ ਸ਼ਿਕਾਇਤ ਪੁੱਜਣ ’ਤੇ ਨਿਗਮ ਨੇ ਤੋੜੀ ਚਾਰਦੀਵਾਰੀ
Thursday, Nov 28, 2024 - 02:12 PM (IST)
ਲੁਧਿਆਣਾ (ਹਿਤੇਸ਼)- ਨਗਰ ਨਿਗਮ ਅਤੇ ਸਰਕਾਰ ਦੇ ਅਫ਼ਸਰਾਂ ਵੱਲੋਂ ਕੋਈ ਵੀ ਨਾਜਾਇਜ਼ ਕਾਲੋਨੀ ਨਾ ਬਣਨ ਦੇਣ ਦੇ ਦਾਅਵਿਆਂ ਦੀ ਲੁਧਿਆਣਾ ’ਚ ਹਵਾ ਨਿਕਲ ਗਈ ਹੈ। ਇਸ ਦਾ ਸਬੂਤ ਜ਼ੋਨ-ਏ ਦੇ ਬਲਾਕ-25 ਦੇ ਅਧੀਨ ਆਉਂਦੇ ਇਲਾਕੇ ਪੀਰੂਬੰਦਾ ’ਚ ਸਾਹਮਣੇ ਆਇਆ ਹੈ, ਜਿਥੇ ਬੁੱਢੇ ਨਾਲੇ ਕੰਢੇ ਸਥਿਤ ਕਰੀਬ 2 ਏਕੜ ਦੇ ਪਲਾਟ ’ਚ ਸੜਕ ਬਣਾ ਕੇ ਨਾਜਾਇਜ਼ ਕਾਲੋਨੀ ਦਾ ਰੂਪ ਦੇ ਦਿੱਤਾ ਗਿਆ ਹੈ, ਜੋ ਸਭ ਕੁਝ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਹ ਕਹਿਣਾ ਇਸ ਲਈ ਗਲਤ ਨਹੀਂ ਹੋਵੇਗਾ ਕਿ ਕਿਉਂਕਿ ਇਸ ਕਾਲੋਨੀ ਦੀ ਉਸਾਰੀ ਨੂੰ ਫਾਊਂਡੇਸ਼ਨ ਪੱਧਰ ’ਤੇ ਰੋਕਣ ਜਾਂ ਤੋੜਨ ਦੀ ਜ਼ਿੰਮੇਵਾਰੀ ਏਰੀਆ ਇੰਸਪੈਕਟਰ ਵੱਲੋਂ ਨਹੀਂ ਨਿਭਾਈ ਗਈ। ਹੁਣ ਕਮਿਸ਼ਨਰ ਕੋਲ ਸ਼ਿਕਾਇਤ ਪੁੱਜਣ ਤੋਂ ਬਾਅਦ ਵੀ ਅੰਦਰ ਬਣੀ ਸੜਕ ਜਾਂ ਸੀਵਰੇਜ ਸਿਸਟਮ ਦੀ ਬਜਾਏ ਬਾਹਰੀ ਚਾਰਦੀਵਾਰੀ ਤੋੜੀ ਗਈ ਹੈ। ਇਸ ਸਬੰਧੀ ਏ. ਟੀ. ਪੀ. ਮਦਨਜੀਤ ਬੇਦੀ ਦਾ ਕਹਿਣਾ ਹੈ ਕਿ ਰੋਕਣ ਦੇ ਬਾਵਜੂਦ ਕਾਲੋਨੀ ਦੀ ਉਸਾਰੀ ਕੀਤੀ ਜਾ ਰਹੀ ਸੀ, ਜਿਥੇ ਸਾਈਟ ’ਤੇ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਮਾਲਕਾਂ ਨੂੰ ਫੀਸ ਜਮ੍ਹਾ ਕਰਵਾ ਕੇ ਮਨਜ਼ੂਰੀ ਲੈਣ ਲਈ ਕਿਹਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8