ਬੋਰਡ ਦੀ ‘ਡਬਲ ਡਿਊਟੀ’ ਨੇ ਵਧਾਈ ਅਧਿਆਪਕਾਂ ਦੀ ਟੈਨਸ਼ਨ, ਇਕ ਸਮੇਂ ਦੋ ਥਾਵਾਂ ’ਤੇ ਕਿਵੇਂ ਹਾਜ਼ਰ ਹੋਣ ਅਧਿਆਪਕ?

Wednesday, Mar 18, 2026 - 10:38 AM (IST)

ਬੋਰਡ ਦੀ ‘ਡਬਲ ਡਿਊਟੀ’ ਨੇ ਵਧਾਈ ਅਧਿਆਪਕਾਂ ਦੀ ਟੈਨਸ਼ਨ, ਇਕ ਸਮੇਂ ਦੋ ਥਾਵਾਂ ’ਤੇ ਕਿਵੇਂ ਹਾਜ਼ਰ ਹੋਣ ਅਧਿਆਪਕ?

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਤੇ 10ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੇ ਮੁਲਾਂਕਣ ਲਈ ਅਧਿਆਪਕਾਂ ਦੀ ਲਗਾਈ ਗਈ ‘ਡਬਲ ਡਿਊਟੀ’ ਨੇ ਉਨ੍ਹਾਂ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਵਿਸ਼ੇਸ਼ ਤੌਰ ’ਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੂੰ ਇੱਕੋ ਸਮੇਂ 8ਵੀਂ ਦੀਆਂ ਕਾਪੀਆਂ ਚੈੱਕ ਕਰਨ ਅਤੇ 10ਵੀਂ ਦੀ ਆਨਲਾਈਨ ਮਾਰਕਿੰਗ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, ਜਿੰਦਰ ਪਾਇਲਟ, ਪਰਮਿੰਦਰ ਪਾਲ ਸਿੰਘ ਕਾਲੀਆ ਤੇ ਹੋਰਨਾਂ ਆਗੂਆਂ ਨੇ ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੋਰਡ ਅਤੇ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਨੂੰ ਕਿਸੇ ਇੱਕ ਡਿਊਟੀ ਤੋਂ ਛੋਟ ਦੇਣੀ ਚਾਹੀਦੀ ਹੈ, ਕਿਉਂਕਿ ਇੱਕੋ ਸਮੇਂ ਦੋ ਥਾਵਾਂ ’ਤੇ ਹਾਜ਼ਰ ਹੋਣਾ ਅਸੰਭਵ ਹੈ।

ਇਹ ਵੀ ਪੜ੍ਹੋ : ਸੂਬੇ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ

ਅਧਿਆਪਕ ਆਗੂਆਂ ਨੇ ਦੱਸਿਆ ਕਿ 8ਵੀਂ ਜਮਾਤ ਦੀਆਂ 200 ਕਾਪੀਆਂ ਦਾ ਬੰਡਲ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਹੁਣ ਬੋਰਡ ਦੀਆਂ ਨਵੀਆਂ ਹਦਾਇਤਾਂ ਅਨੁਸਾਰ 18 ਮਾਰਚ ਤੋਂ 10ਵੀਂ ਦੀ ਆਨਲਾਈਨ ਮਾਰਕਿੰਗ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਵਿਭਾਗ ਇਸ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕਰੇ ਅਤੇ ਪ੍ਰੀਖਿਆਵਾਂ ਵਿਚ ‘ਓਬਜ਼ਰਵਰ’ ਦੀਆਂ ਡਿਊਟੀਆਂ ਅਧਿਆਪਕਾਂ ਦੇ ਆਪਣੇ ਬਲਾਕ ਵਿੱਚ ਹੀ ਲਗਾਈਆਂ ਜਾਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News