ਤਲਾਕ ਲਈ 10 ਲੱਖ ਰੁਪਏ ਮੰਗ ਰਹੀ ਸੀ ਪਤਨੀ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Thursday, Dec 21, 2023 - 01:04 PM (IST)

ਲੁਧਿਆਣਾ (ਵੈੱਬ ਡੈਸਕ, ਗੌਤਮ) : ਵਿਸ਼ਵ ਕਰਮਾ ਕਾਲੋਨੀ ਢੋਲੇਵਾਲ 'ਚ ਪਤੀ ਵਲੋਂ ਪਤਨੀ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਪਤਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਰਮਨਦੀਪ ਸਿੰਘ ਬੰਟੀ ਦੀ ਮਾਂ ਨਵਜੋਤ ਕੌਰ ਨੇ ਦੱਸਿਆ ਕਿ ਰਮਨਦੀਪ ਦਾ ਵਿਆਹ ਸਾਲ 2021 'ਚ ਅਮਨਪ੍ਰੀਤ ਕੌਰ ਨਾਲ ਹੋਇਆ ਸੀ।
ਵਿਆਹ ਦੇ ਕੁੱਝ ਸਮੇਂ ਬਾਅਦ ਹੀ ਦੋਹਾਂ 'ਚ ਝਗੜਾ ਹੋਣ ਲੱਗਾ ਅਤੇ ਤਲਾਕ ਸਬੰਧੀ ਅਦਾਲਤ 'ਚ ਮਾਮਲਾ ਚੱਲ ਰਿਹਾ ਸੀ। ਅਮਨਪ੍ਰੀਤ ਕੌਰ ਉਸ ਦੇ ਪੁੱਤ ਨੂੰ ਪਰੇਸ਼ਾਨ ਕਰ ਰਹੀ ਸੀ ਅਤੇ ਤਲਾਕ ਲਈ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਇਸ ਕਾਰਨ ਉਸ ਦਾ ਪੁੱਤ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਜਿਸ ਦੇ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।