ਬੱਸ ਮੋਟਰਸਾਈਕਲ ਸਵਾਰਾਂ ‘ਤੇ ਚੜ੍ਹੀ, ਪਤੀ-ਪਤਨੀ ਗੰਭੀਰ ਜ਼ਖ਼ਮੀ

Monday, Feb 15, 2021 - 04:38 PM (IST)

ਬੱਸ ਮੋਟਰਸਾਈਕਲ ਸਵਾਰਾਂ ‘ਤੇ ਚੜ੍ਹੀ, ਪਤੀ-ਪਤਨੀ ਗੰਭੀਰ ਜ਼ਖ਼ਮੀ

ਤਪਾ ਮੰਡੀ (ਸ਼ਾਮ, ਗਰਗ) : ਅੱਜ ਦੁਪਹਿਰ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਘੁੜੈਲੀ ਕੱਟ ਕੋਲ ਤੇਜ਼ ਰਫ਼ਤਾਰ ਪੀ. ਆਰ. ਟੀ. ਸੀ. ਦੀ ਬੱਸ ਮੋਟਰਸਾਈਕਲ ਸਵਾਰਾਂ ‘ਤੇ ਚੜਨ ਕਾਰਨ ਪਤੀ-ਪਤਨੀ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਜਾ ਕੇ ਕੀਤੀ ਜਾਣਕਾਰੀ ਅਨੁਸਾਰ ਮੋਟਕਰਸਾਈਕਲ ਸਵਾਰ ਸੌਨੀ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਪਿੰਡ ਬੱਲ ਤੋਂ ਵਿਆਹ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਘੁੜੈਲਾ-ਘੁੜੈਲੀ ਹੋ ਕੇ ਵਾਪਸ ਅਪਣੇ ਪਿੰਡ ਸੇਖਾ ਜਾ ਰਹੇ ਸੀ, ਜਿਉਂ ਹੀ ਮੋਟਰਸਾਈਕਲ ਸਵਾਰ ਸੌਨੀ ਸਿੰਘ ਨੇ ਘੁੜੈਲੀ ਕੱਟ ਕਰਾਸ ਕਰਕੇ ਮੁੱਖ ਮਾਰਗ ‘ਤੇ ਪਹੁੰਚੇ ਤਾਂ ਰਾਮਪੁਰਾ ਸਾਈਡ ਤੋਂ ਆਉਂਦੀ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਘਟਨਾ ’ਚ ਸੋਨੀ ਸਿੰਘ ਦਾ ਪੈਰ ਵੱਖ ਹੋ ਗਿਆ। ਰਾਹਗੀਰਾਂ ਅਤੇ ਖੇਤਾਂ ‘ਚ ਕੰਮ ਕਰਦੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਤਪਾ ਭਰਤੀ ਕਰਵਾਇਆ ਗਿਆ।

ਇਹ ਵੀ ਪੜ੍ਹੋ : ਕੈਪਟਨ ਦੇ ਇਸ਼ਾਰੇ ’ਤੇ ਕਾਂਗਰਸੀ ਗੁੰਡਿਆਂ ਨੇ ਚੋਣਾਂ ’ਚ ਕੀਤਾ ਲੋਕਤੰਤਰ ਦਾ ਕਤਲ : ‘ਆਪ’

PunjabKesari

ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਆਦੇਸ਼ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ ਕੀਤੀ। 50 ਸਵਾਰੀਆਂ ਨਾਲ ਭਰੀ ਬੱਸ ਖਤਾਨਾਂ ‘ਚ ਡਿੱਗਦੀ-ਡਿੱਗਦੀ ਬਚ ਗਈ ਅਤੇ ਵੱਡਾ ਹਾਦਸਾ ਹੌਣੋਂ ਬਚ ਗਿਆ। ਘਟਨਾ ਥਾਂ ’ਤੇ ਪਹੁੰਚ ਕੇ ਪੁਲਸ ਨੇ ਬੱਸ ਕਬਜ਼ੇ ’ਚ ਲੈ ਕੇ ਸਵਾਰੀਆਂ ਨੂੰ ਹੋਰ ਬੱਸ ਰਾਹੀਂ ਆਪਣੀ ਮੰਜ਼ਿਲ ’ਤੇ ਭੇਜਿਆ। ਘਟਨਾ ਦਾ ਪਤਾ ਲੱਗਦੈ ਹੀ ਜ਼ਖ਼ਮੀਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹਸਪਤਾਲ ‘ਚ ਪਹੁੰਚ ਕੇ ਆਦੇਸ਼ ਹਸਪਤਾਲ ਬਠਿੰਡਾ ਲੈ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਮਹਿਲਾ ਕਾਂਗਰਸ ਦੀ ਪ੍ਰਧਾਨ 'ਤੇ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News