ਪੰਜਾਬ ਦੇ ਹੋਟਲ 'ਚ ਰੇਡ ਕਰਨ ਗਈ ਪੁਲਸ ਦੇ ਉੱਡੇ ਹੋਸ਼, 3 ਨੌਜਵਾਨ ਤੇ 2 ਔਰਤਾਂ ਇਤਰਾਜ਼ਯੋਗ ਹਾਲਤ ’ਚ...
Tuesday, Mar 11, 2025 - 04:04 PM (IST)

ਅਬੋਹਰ (ਸੁਨੀਲ) : ਸੋਮਵਾਰ ਦੁਪਹਿਰ ਸਥਾਨਕ ਬੱਸ ਸਟੈਂਡ ਦੇ ਪਿੱਛੇ ਸਥਿਤ ਇਕ ਹੋਟਲ ’ਚ ਛਾਪੇਮਾਰੀ ਦੌਰਾਨ ਪੁਲਸ ਨੇ ਤਿੰਨ ਨੌਜਵਾਨਾਂ ਅਤੇ ਦੋ ਔਰਤਾਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ। ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਨੰਬਰ 1 ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਬੱਸ ਸਟੈਂਡ ਦੇ ਪਿੱਛੇ ਬਣੇ ਏ. ਕੇ. ਹੋਟਲ ’ਚ ਸੰਚਾਲਕ ਲੋਕਾਂ ਨੂੰ ਅਨੈਤਿਕ ਗਤੀਵਿਧੀਆਂ ਲਈ ਕਮਰੇ ਪ੍ਰਦਾਨ ਕਰਦੇ ਹਨ, ਕਈ ਵਾਰ ਨਾਬਾਲਗ ਮੁੰਡੇ-ਕੁੜੀਆਂ ਵੀ ਇੱਥੇ ਆਉਂਦੇ ਹਨ।
ਇਹ ਵੀ ਪੜ੍ਹੋ : ਅਚਾਨਕ ਪੁਲਸ ਕਮਿਸ਼ਨਰ ਦਫ਼ਤਰ ਪਹੁੰਚੇ ਡੇਰਾ ਸੰਚਾਲਕ, ਫਿਰ ਉਹ ਹੋਇਆ ਜੋ ਕਿਸੇ ਨਾ ਸੋਚਿਆ ਸੀ
ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਨੇ ਮਹਿਲਾ ਪੁਲਸ ਨਾਲ ਮਿਲ ਕੇ ਹੋਟਲ ’ਤੇ ਛਾਪਾ ਮਾਰਿਆ, ਸਾਰੇ ਰਿਕਾਰਡ ਦੀ ਜਾਂਚ ਕੀਤੀ ਅਤੇ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਿਆ। ਹੋਟਲ ਦੇ ਕਮਰਿਆਂ ਵਿਚੋਂ ਦੋ ਔਰਤਾਂ ਅਤੇ ਤਿੰਨ ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ ਗਿਆ।
ਇਹ ਵੀ ਪੜ੍ਹੋ : ਗੋਲ਼ੀਆਂ ਚੱਲਣ ਤੋਂ ਬਾਅਦ ਕੈਨੇਡਾ ਤੋਂ ਆਇਆ ਫੋਨ, ਇਕ ਹਫ਼ਤੇ ’ਚ ਤੈਨੂੰ ਮਾਰ ਦਿੱਤਾ ਜਾਵੇਗਾ
ਸ਼ਹਿਰ ਦੇ ਪੁਲਸ ਸਟੇਸ਼ਨ ਮੁਖੀ ਨੇ ਕਿਹਾ ਕਿ ਰਿਕਾਰਡ ਜ਼ਬਤ ਕਰ ਲਏ ਗਏ ਹਨ ਅਤੇ ਫੜੇ ਗਏ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਹੋਟਲ ਸੰਚਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹੋਰ ਹੋਟਲਾਂ ਦੇ ਸੰਚਾਲਕਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਕਮਰੇ ਕਿਸੇ ਨੂੰ ਵੀ ਅਨੈਤਿਕ ਗਤੀਵਿਧੀਆਂ ਲਈ ਉਪਲੱਬਧ ਨਾ ਕਰਵਾਉਣ ਅਤੇ ਹੋਟਲ ’ਚ ਆਉਣ ਵਾਲੇ ਲੋਕਾਂ ਦਾ ਪੂਰਾ ਰਿਕਾਰਡ ਰੱਖਣ।
ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਨੂੰ ਲੈ ਕੇ ਜਾਰੀ ਕੀਤਾ ਅਲਰਟ, ਇਸ ਖ਼ਤਰਨਾਕ ਬਿਮਾਰੀ ਦੀ ਹੋਈ ਐਂਟਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e