ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਸਵੇਰੇ ਹੀ ਲੱਗ ਜਾਵੇਗਾ Power Cut, ਸ਼ਾਮ ਤੱਕ ਕਰਨਾ ਪਵੇਗਾ ਇੰਤਜ਼ਾਰ
Friday, Mar 13, 2026 - 06:37 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਹਰ ਸਾਲ 5000 ਤੋਂ ਵੱਧ ਔਰਤਾਂ ਦੀ ਕੈਂਸਰ ਨਾਲ ਮੌਤ: ਹਰਸਿਮਰਤ ਬਾਦਲ
ਟਾਂਡਾ ਉੜਮੁੜ(ਪੰਡਿਤ)-66 ਕੇ. ਵੀ. ਸਬ-ਸਟੇਸ਼ਨ ਕੰਧਾਲਾ ਜੱਟਾਂ ਤੋਂ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ 14 ਮਾਰਚ ਨੂੰ ਕਲੋਏ ਯੂ .ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਫੀਡਰ ਬੰਦ ਰਹੇਗਾ | ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਸ ਇਲਾਕੇ ਵਿਚ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਖਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਦਿੱਲੀ ਦੀਆਂ ਪਾਰਟੀਆਂ ਪੰਜਾਬ 'ਚ ਰਾਜ ਕਰਨ ਆਉਂਦੀਆਂ ਸੇਵਾ ਕਰਨ ਨਹੀਂ: ਸੁਖਬੀਰ ਬਾਦਲ
ਤਲਵੰਡੀ ਭਾਈ (ਗੁਲਾਟੀ)–ਤਲਵੰਡੀ ਭਾਈ ਅਤੇ ਨੇੜਲੇ ਫੀਡਰਾਂ ਦੀ ਬਿਜਲੀ ਸਪਲਾਈ 14 ਮਾਰਚ ਨੂੰ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜੀ: ਸੁਨੀਲ ਅਰੋੜਾ ਏ. ਈ. ਈ. ਉਪ-ਮੰਡਲ ਤਲਵੰਡੀ ਭਾਈ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਜ਼ਰੂਰੀ ਮੇਨਟੇਨੈਂਸ ਕਰਨ ਲਈ 220 ਕੇ. ਵੀ. ਸ/ਸ ਕੋਟ ਕਰੋੜ ਤੋਂ ਚੱਲਣ ਤਲਵੰਡੀ ਭਾਈ ਸ਼ਹਿਰ ਦੇ ਸਾਰੇ ਫੀਡਰ ਅਤੇ ਆਸੇ-ਪਾਸੇ ਪਿੰਡਾਂ ਦੇ ਸਾਰੇ ਖੇਤੀਬਾੜੀ ਫੀਡਰ, ਯੂ. ਪੀ. ਐੱਸ. ਫੀਡਰ ਅਤੇ ਇੰਡਸਰਟੀਅਲ ਫੀਡਰਾਂ ਦੀ ਸਪਲਾਈ ਅਤੇ 66 ਸ/ਸ ਕੇ. ਵੀ. ਮੁੱਦਕੀ ਅਤੇ 66 ਸ/ਸ ਧੰਨਾਂ ਸ਼ਹੀਦ ਤੋਂ ਚੱਲਣ ਵਾਲੇ ਸਾਰੇ ਖੇਤੀਬਾੜੀ ਫੀਡਰ, ਯੂ. ਪੀ. ਐੱਸ. ਫੀਡਰ ਅਤੇ ਇੰਡਸਰਟੀਅਲ ਫੀਡਰਾਂ ਦੀ ਸਪਲਾਈ 14 ਮਾਰਚ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਸਰਕਾਰੀ ਸਮਾਗਮ 'ਤੇ 3.87 ਕਰੋੜ ਰੁਪਏ ਖਰਚਣ 'ਤੇ ਰਾਜਾ ਵੜਿੰਗ ਨੇ ਘੇਰੀ 'ਆਪ' ਸਰਕਾਰ
ਕੋਟ ਈਸੇ ਖਾਂ (ਸੰਜੀਵ ਸੂਦ, ਕਾਲੜਾ)-ਕੋਟ ਈਸੇ ਖਾਂ ਦੇ ਐੱਸ. ਡੀ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਰਨ ਲਈ 66 ਕੇ. ਵੀ. ਲਾਈਨ ਕੋਟ ਈਸੇ ਖਾਂ ਦੀ ਬਿਜਲੀ ਸਪਲਾਈ 66 ਕੇ. ਵੀ. ਸਬ ਸਟੇਸ਼ਨ ਕੋਟ ਈਸੇ ਖਾਂ ਤੋਂ ਅੱਜ ਦਿਨ ਸ਼ਨੀਵਾਰ 14-3-2026 ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਕੋਟ ਈਸੇ ਖਾਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਸ਼ਹਿਰੀ ਅਤੇ ਖੇਤਾਂ ਵਾਲੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ: ਪੁਲਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦੀ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ, ਹੋਏ ਵੱਡੇ ਖੁਲਾਸੇ
ਮਾਛੀਵਾੜਾ ਸਾਹਿਬ(ਟੱਕਰ) : ਮਾਛੀਵਾੜਾ ਸਬ ਡਵੀਜ਼ਨ ਅਤੇ ਹੇਡੋਂ ਬੇਟ ਗਰਿੱਡ ਦੀ ਬਿਜਲੀ ਸਪਲਾਈ 14 ਮਾਰਚ ਦਿਨ ਸ਼ਨੀਵਾਰ ਨੂੰ ਬੰਦ ਰਹੇਗੀ। ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਲਾਈਨ ਨੂੰ ਡਬਲ ਸਰਕਟ ਕਾਰਨ ਇਹ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਕੰਮ ਅਨੁਸਾਰ ਸਮਾਂ ਵੱਧ ਘੱਟ ਵੀ ਸਕਦਾ ਹੈ।
ਸਮਾਣਾ (ਦਰਦ)-ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮ. ਸੰਚਾਲਣ ਮੰਡਲ ਸਮਾਣਾ ਦੇ ਵਧੀਕ ਨਿਗਰਾਨ ਇੰਜੀ: ਕੰਵਰਦੀਪ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ 14 ਮਾਰਚ ਦਿਨ ਸ਼ਨੀਵਾਰ ਨੂੰ 66 ਕੇ.ਵੀ ਗਰਿਡ ਸਮਾਣਾ, ਤੋਂ ਚੱਲਦੇ ਏਰੀਆ ਦੇ ਸਾਰੇ 11 ਕੇ.ਵੀ ਫੀਡਰ, ਇੰਡਸਟਰੀਅਲ ਫੀਡਰ ਅਤੇ ਸਾਰੇ ਘਰੇਲੂ ਫੀਡਰਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 09 ਵਜੇ ਤੋਂ ਸਾਮ ਨੂੰ 05 ਵੱਜੇ ਤੱਕ ਬੰਦ ਰਹੇਗੀ ਅਤੇ 11ਕੇ.ਵੀ ਫੀਡਰ ਭਵਾਨੀਗੜ੍ਹ ਕੈਟਾ:-1, 11ਕੇਵੀ ਫੀਡਰ ਹੋਟ ਲਾਈਨ ਸਵੇਰੇ 10 ਵੱਜੇ ਤੋਂ 1 ਵੱਜੇ ਤੱਕ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜ਼ੀਰਾ(ਰਾਜੇਸ਼ ਢੰਡ)-ਪਾਵਰਕਾਮ ਵਿਭਾਗ ਦਫ਼ਤਰ ਜ਼ੀਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਤੀ 14 ਮਾਰਚ 2026 ਦਿਨ ਸ਼ਨਿੱਚਰਵਾਰ ਨੂੰ ਸਾਰੇ ਜ਼ੀਰਾ ਸ਼ਹਿਰ, ਇਲਾਕਾ ਪਿੰਡ ਬੰਡਾਲਾ ਪੁਰਾਣਾ, ਪਿੰਡ ਲਹਿਰਾ ਰੋਹੀ, ਪਿੰਡ ਮਹੀਆਂ ਵਾਲਾ ਅਤੇ ਖੰਡ ਮਿੱਲ ਇਲਾਕੇ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ।
ਤਰਨਤਾਰਨ (ਰਾਜੂ)- ਜ਼ਿਲਾ ਤਰਨਤਾਰਨ ਅਧੀਨ ਆਉਂਦੇ 11 ਕੇ.ਵੀ. ਫੀਡਰ ਸਿਧਵਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਸ ਨੇ ਐੱਸ.ਡੀ.ਓ. ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉੱਪ ਮੰਡਲ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ 11 ਕੇ.ਵੀ. ਸਿਧਵਾਂ ਫੀਡਰ ਤੋਂ ਜਾਂਦੀਆਂ ਤਾਰਾਂ 280 ਮੀਟਰ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਥਾਣਾ ਖਾਲੜਾ ਵਿਚ ਅਣਪਛਾਤੇ ਚੋਰਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਬਦਲਿਆ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
