ਹੋਟਲ ਵਿਚ ਸ਼ੱਕੀ ਹਾਲਾਤ ''ਚ ਫੜੇ ਗਏ ਸਕੂਲੀ ਮੁੰਡਾ-ਕੁੜੀ, ਵੀਡੀਓ ਵੀ ਹੋਈ ਵਾਇਰਲ

Tuesday, Jul 23, 2024 - 04:12 PM (IST)

ਹੋਟਲ ਵਿਚ ਸ਼ੱਕੀ ਹਾਲਾਤ ''ਚ ਫੜੇ ਗਏ ਸਕੂਲੀ ਮੁੰਡਾ-ਕੁੜੀ, ਵੀਡੀਓ ਵੀ ਹੋਈ ਵਾਇਰਲ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਗਾਂਧੀ ਚੌਂਕ ਨੇੜੇ ਇਕ ਹੋਟਲ ਵਿਚ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਆਗੂ ਆਸ਼ਾ ਸ਼ਰਮਾ ਨੇ ਸ਼ੱਕੀ ਹਾਲਾਤ ਵਿਚ ਇਕ ਸਕੂਲ ਦੇ ਲੜਕੇ-ਲੜਕੀ ਨੂੰ ਫੜਿਆ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਇਕ ਨਹੀਂ ਬਲਕਿ ਕਈ ਲੜਕੇ-ਲੜਕੀਆਂ ਸਕੂਲ ਤੋਂ ਬੰਕ ਕਰਕੇ ਇਸ ਹੋਟਲ ਵਿਚ ਰੋਜ਼ਾਨਾ ਆਉਂਦੇ ਹਨ। ਜਿਸ ਦੀ ਜਾਂਚ ਦੀ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਆਮ ਆਦੀ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਉਪ ਪ੍ਰਧਾਨ ਆਸ਼ਾ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਆਪਣੇ ਘਰ ਦੇ ਬਾਹਰ ਬੈਠ ਕੇ ਐਕਸਰਸਾਈਜ਼ ਕਰਦੀ ਹੈ। ਰੋਜ਼ਾਨਾ ਸਕੂਲੀ ਬੱਚੇ ਵਰਦੀ ਵਿਚ ਇਸ ਹੋਟਲ ਵਿਚ ਆਉਂਦੇ ਹਨ। ਅੱਜ ਵੀ ਜਦੋਂ ਉਹ ਬਾਹਰ ਬੈਠੀ ਸੀ ਤਾਂ ਇਕ ਲੜਕੀ ਲੜਕੇ ਨਾਲ ਆਈ ਅਤੇ ਹੋਟਲ ਦੇ ਅੰਦਰ ਚਲੇ ਗਈ। ਅੰਦਰ ਜਾ ਕੇ ਜਦੋਂ ਉਕਤ ਲੜਕੇ ਅਤੇ ਲੜਕੀ ਨੂੰ ਬੁਲਾਇਆ ਗਿਆ ਤਾਂ ਪਹਿਲਾਂ ਤਾਂ ਲੜਕੇ ਨੇ ਤਰਕ ਦਿੱਤਾ ਕਿ ਉਹ ਉਸਦੀ ਭੈਣ ਹੈ। 

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਮੁੰਡਿਆਂ ਨੇ ਕਰ 'ਤਾ ਵੱਡਾ ਕਾਂਡ, ਵੀਡੀਓ 'ਚ ਦੇਖੋ ਕੀ ਹੈ ਪੂਰਾ ਮਾਮਲਾ

ਇਸ ਦੌਰਾਨ ਦੋਵਾਂ ਨੂੰ ਆਪਣੇ ਮਾਤਾ-ਪਿਤਾ ਨੂੰ ਬੁਲਾਉਣ ਦੀ ਗੱਲ ਆਖੀ ਗਈ ਤਾਂ ਉਹ ਰਾਜ਼ੀ ਨਹੀਂ ਹੋਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਦੋਵਾਂ ਦੇ ਇਕ-ਇਕ ਦੋ ਦੋ ਥੱਪੜ ਵੀ ਲਗਾਏ ਗਏ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੇ ਇਲਾਕੇ ਦੇ ਲੋਕਾਂ ਨੂੰ ਆਪੋ-ਆਪਣੇ ਬੱਚਿਆਂ ਨੂੰ ਸੰਭਾਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਨੌਜਵਾਨ ਲੜਕੀਆਂ ਨੂੰ ਵਰਗਲਾ ਕੇ ਹੋਟਲ ਵਿਚ ਲੈ ਜਾਂਦੇ ਹਨ। ਮਾਤਾ-ਪਿਤਾ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, ਭਿਆਨਕ ਹਾਦਸੇ 'ਚ ਮੱਲ੍ਹਾ ਪਿੰਡ ਦੀ ਨੌਜਵਾਨ ਕੁੜੀ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News